September 13, 2026
ਖਾਸ ਖ਼ਬਰਰਾਸ਼ਟਰੀ

ਭਾਰਤ ਵਿਚ ਰਸੋਈ ਗੈਸ ਐਮਰਜੈਂਸੀ ਲਾਗੂ

ਭਾਰਤ ਵਿਚ ਰਸੋਈ ਗੈਸ ਐਮਰਜੈਂਸੀ ਲਾਗੂ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਮੱਧ-ਪੂਰਬ ਵਿਚ ਵਧ ਰਹੇ ਸੰਕਟ ਦੇ ਮੱਦੇਨਜ਼ਰ ਰਸੋਈ ਗੈਸ (ਐਲ.ਪੀ.ਜੀ.) ਦਾ ਉਤਪਾਦਨ ਵਧਾਉਣ ਲਈ ਦੇਸ਼ ਦੀਆਂ ਸਾਰੀਆਂ ਰਿਫਾਈਨਰੀਆਂ ਨੂੰ ਤੁਰਤ ਹੁਕਮ ਜਾਰੀ ਕੀਤੇ ਹਨ। ਇਰਾਨ-ਇਜ਼ਰਾਇਲ ਜੰਗ ਕਾਰਨ ਸਪਲਾਈ ਚੇਨ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਘਰੇਲੂ ਬਾਜ਼ਾਰ ਵਿਚ ਗੈਸ ਦੀ ਕਮੀ ਪੈ ਸਕਦੀ ਹੈ। ਸਰਕਾਰ ਨੇ ਐਮਰਜੈਂਸੀ ਪਾਵਰ ਵਰਤਦਿਆਂ ਰਿਫਾਈਨਰੀਆਂ ਨੂੰ ਪ੍ਰੋਪੇਨ ਅਤੇ ਬਿਊਟੇਨ ਸਿਰਫ ਐਲ.ਪੀ.ਜੀ. ਬਣਾਉਣ ਲਈ ਵਰਤਣ ਦਾ ਹੁਕਮ ਦਿਤਾ ਹੈ।

ਸਰਕਾਰੀ ਤੇਲ ਕੰਪਨੀਆਂ—ਆਈ.ਓ.ਸੀ., ਐਚ.ਪੀ.ਸੀ.ਐਲ. ਅਤੇ ਬੀ.ਪੀ.ਸੀ.ਐਲ.— ਨੂੰ ਪ੍ਰਾਥਮਿਕਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦੇ 33 ਕਰੋੜ ਤੋਂ ਵੱਧ ਐਲ.ਪੀ.ਜੀ. ਉਪਭੋਗਤਾਵਾਂ ਨੂੰ ਸਿਲੰਡਰ ਦੀ ਸਪਲਾਈ ਬਿਨਾ ਰੁਕਾਵਟ ਜਾਰੀ ਰਹੇ। ਹਾਲਾਂਕਿ ਇਸ ਫ਼ੈਸਲੇ ਨਾਲ ਪ੍ਰਾਈਵੇਟ ਕੰਪਨੀਆਂ, ਖ਼ਾਸਕਰ ਰਿਲਾਇੰਸ ਇੰਡਸਟਰੀਜ਼, ਦੇ ਪੈਟਰੋਕੈਮਿਕਲ ਉਤਪਾਦਨ ਤੇ ਨਫ਼ੇ ਉਤੇ ਅਸਰ ਪੈ ਸਕਦਾ ਹੈ। ਇਸੇ ਦੌਰਾਨ, ਕਤਰ ਵਿਚ ਐਲ.ਐਨ.ਜੀ. ਉਤਪਾਦਨ ਰੁਕਣ ਕਾਰਨ ਭਾਰਤ ਵਿਚ ਗੈਸ ਦੀ ਸਪਲਾਈ 40% ਘਟ ਗਈ ਹੈ।

Related posts

ਧੁਰੰਧਰ ਦੇ ਪੁਤਲਾ ਬਿਮਲ ਓਬਰਾਏ ਨੇ ਆਪਣਾ ਮਤਲ ਦਾ ਸਿਹਰਾ ਦਲ ਮਹਿੰਦੀ ਸਿਰਿਆ

Current Updates

ਸ਼ਿਵ ਸੈਨਾ ਮੰਤਰੀ ਦੀ ‘ਕੈਸ਼ ਬੈਗ’ ਵਾਲੀ ਵੀਡੀਓ ਵਾਇਰਲ; ਮੰਤਰੀ ਦਾ ਦਾਅਵਾ: ਬੈਗ ’ਚ ਸਿਰਫ਼ ਕੱਪੜੇ

Current Updates

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 2954 ਕੇਸ ਦਰਜ

Current Updates

Leave a Comment