September 26, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

‘ਵਿਕੀ ਲਵਸ ਪੰਜਾਬ 2026’ ਮੁਹਿੰਮ ਦੀ ਸ਼ੁਰੂਆਤ

‘ਵਿਕੀ ਲਵਸ ਪੰਜਾਬ 2026’ ਮੁਹਿੰਮ ਦੀ ਸ਼ੁਰੂਆਤ

ਪੰਜਾਬ ਦੇ ਪਿੰਡ ਦਿਖਣਗੇ ਦੁਨੀਆ ਨੂੰ

ਚੰਡੀਗੜ੍ਹ- ਪੰਜਾਬੀ ਵਿਕੀਮੀਡੀਅਨਜ਼ ਯੂਜਰ ਗਰੁੱਪ ਵੱਲੋਂ ਪੰਜਾਬ ਦੇ ਪਿੰਡਾਂ ਨੂੰ ਵਿਸ਼ਵ ਪੱਧਰ ‘ਤੇ ਦਰਜ ਕਰਨ ਲਈ ਇੱਕ ਵੱਡੀ ਡਿਜ਼ੀਟਲ ਮੁਹਿੰਮ ‘ਵਿਕੀ ਲਵਸ ਪੰਜਾਬ 2026’ ਦੀ ਸ਼ੁਰੂਆਤ ਕੀਤੀ ਗਈ ਹੈ। ਬੀਤੀ 1 ਫਰਵਰੀ ਤੋਂ ਸ਼ੁਰੂ ਹੋਈ ਇਹ ਮੁਹਿੰਮ ਅਗਲੇ ਡੇਢ ਮਹੀਨੇ ਯਾਨੀ 15 ਮਾਰਚ 2026 ਤੱਕ ਚਲਾਈ ਜਾਵੇਗੀ, ਜਿਸਦਾ ਮੁੱਖ ਮਕਸਦ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹਰ ਪਿੰਡ ਦੀਆਂ ਉੱਚ ਗੁਣਵੱਤਾ ਵਾਲੀਆਂ ਫੋਟੋਆਂ ਨੂੰ ਵਿਕੀਮੀਡੀਆ ਕਾਮਨਜ਼ ‘ਤੇ ਅਪਲੋਡ ਕਰਕੇ ਮੁਫ਼ਤ ਰੂਪ ਵਿੱਚ ਦੁਨੀਆ ਭਰ ਲਈ ਉਪਲਬਧ ਕਰਵਾਉਣਾ ਹੈ।
ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ ਨਿਤੇਸ਼ ਗਿੱਲ, ਸੁਖਜੀਵਨ ਗੀਤ ਆਰਟਸ ਅਤੇ ਗਰੁੱਪ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਬੁਰਜ ਭਲਾਈਕੇ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ ਹੇਠ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਰਾਹੀਂ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ, ਸਕੂਲਾਂ, ਪੰਚਾਇਤ ਘਰਾਂ, ਹਸਪਤਾਲਾਂ, ਧਾਰਮਿਕ ਸਥਾਨਾਂ, ਵਿਰਾਸਤੀ ਥਾਵਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਦਸਤਾਵੇਜ਼ੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਸਰ ਪੰਜਾਬ ਦੇ ਪਿੰਡਾਂ ਬਾਰੇ ਜਾਣਕਾਰੀ ਅਤੇ ਤਸਵੀਰਾਂ ਇੰਟਰਨੈੱਟ ‘ਤੇ ਉਪਲਬਧ ਨਹੀਂ ਹੁੰਦੀਆਂ। ਇਸ ਮੁਹਿੰਮ ਨਾਲ ਪੰਜਾਬ ਦੀ ਪਿੰਡਾਂ ਵਾਲੀ ਅਸਲੀ ਪਛਾਣ ਅਤੇ ਵਿਰਾਸਤ ਨੂੰ ਡਿਜ਼ੀਟਲ ਰੂਪ ਵਿੱਚ ਸੰਭਾਲਿਆ ਜਾਵੇਗਾ।
ਇਸ ਮੁਹਿੰਮ ਦਾ ਇੱਕ ਹੋਰ ਉਦੇਸ਼ ਇਹ ਵੀ ਹੈ ਕਿ ਪੰਜਾਬ ਦੇ ਪਿੰਡਾਂ ਨਾਲ ਜੁੜੀ ਜਾਣਕਾਰੀ ਨੂੰ ਵਿਕੀਪੀਡੀਆ, ਵਿਕੀਡਾਟਾ ਅਤੇ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਮਜ਼ਬੂਤ ਕੀਤਾ ਜਾਵੇ। ਤਸਵੀਰਾਂ ਦੇ ਅਪਲੋਡ ਨਾਲ ਪਿੰਡਾਂ ਬਾਰੇ ਲੇਖ ਅਤੇ ਡਾਟਾ ਹੋਰ ਭਰੋਸੇਯੋਗ ਬਣੇਗਾ।
ਅਮਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਭਾਗੀਦਾਰ ਆਪਣੀਆਂ ਖਿੱਚੀਆਂ ਹੋਈਆਂ ਮੌਲਿਕ ਤਸਵੀਰਾਂ ਨੂੰ ਵਿਕੀਮੀਡੀਆ ਕਾਮਨਜ਼ ਦੇ ਅਪਲੋਡ ਟੂਲ ਰਾਹੀਂ ਅਪਲੋਡ ਕਰ ਸਕਦੇ ਹਨ।
ਹਰ ਤਸਵੀਰ ਨਾਲ ਪਿੰਡ ਦਾ ਨਾਮ, ਜ਼ਿਲ੍ਹਾ, ਤਹਿਸੀਲ ਅਤੇ ਸਥਾਨ ਸੰਬੰਧੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ।
ਅਮਨ ਅਰੋੜਾ ਨੇ ਦੱਸਿਆ ਕਿ ਮੁਹਿੰਮ ਦੇ ਅੰਤ ਵਿੱਚ ਸਭ ਤੋਂ ਵਧੀਆ ਯੋਗਦਾਨ ਪਾਉਣ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਅਮਨ ਅਰੋੜਾ ਨੇ ਪੰਜਾਬੀ ਵਿਕੀਮੀਡੀਆ ਯੂਜਰ ਗਰੁੱਪ ਵੱਲੋਂ ਪੰਜਾਬ ਦੇ ਸਾਰੇ ਨੌਜਵਾਨਾਂ, ਵਿਦਿਆਰਥੀਆਂ, ਸਮਾਜਿਕ ਸੰਗਠਨਾਂ ਅਤੇ ਹਰ ਪੰਜਾਬੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਇਤਿਹਾਸਕ ਡਿਜ਼ੀਟਲ ਮੁਹਿੰਮ ਦਾ ਹਿੱਸਾ ਬਣਨ। ਹੋਰ ਜਾਣਕਾਰੀ ਅਤੇ ਨਿਯਮਾਂ ਲਈ ਮੁਹਿੰਮ ਦਾ ਅਧਿਕਾਰਕ ਪੰਨਾ ਵਿਕੀਮੀਡੀਆ ਕਾਮਨਜ਼ ‘ਤੇ ਉਪਲਬਧ ਹੈ।

Related posts

ਕਰਨਾਟਕ ਦੇ ਹੰਪੀ ਨੇੜੇ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਜਬਰ ਜਨਾਹ

Current Updates

ਕੈਨੇਡਾ ਵਿੱਚ ਸੁਣਵਾਈ ਦੌਰਾਨ ਬਿਸ਼ਨੋਈ ਗੈਂਗ ਦਾ ਮੈਂਬਰ ਲਾਪਤਾ!, ਡਿਪੋਰਟੇਸ਼ਨ ਦੀ ਕਾਰਵਾਈ ਰੁਕੀ

Current Updates

ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥਣਾਂ ਨਾਲ ਮਨਾਈ ਰੱਖੜੀ: ਤਸਵੀਰਾਂ ਕੀਤੀਆਂ ਸਾਂਝੀਆਂ

Current Updates

Leave a Comment