September 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ 77ਵਾਂ ਗਣਤੰਤਰਤਾ ਦਿਵਸ ਮਨਾਇਆ

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ 77ਵਾਂ ਗਣਤੰਤਰਤਾ ਦਿਵਸ ਮਨਾਇਆ

ਪਟਿਆਲਾ- ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿੱਖੇ ਭੋਲੇ ਬਾਬਾ ਜੀ ਦੀ ਹਾਜਰੀ ਵਿੱਚ ਸੁਧਾਰ ਸਭਾ ਰਜਿ: ਸ੍ਰੀ ਕੇਦਾਰ ਨਾਥ ਵੱਲੋਂ 77ਵਾਂ ਗਣਤੰਤਰਤਾ ਦਿਵਸ ਮੱਥੁਰਾ ਕਾਲੋਨੀ ਪਟਿਆਲਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸੁਧਾਰ ਸਭਾ ਵਲੋਂ ਗਣਤੰਤਰ ਦਿਵਸ ਦੀਆਂ ਸਭ ਨੂੰ ਲੱਖ—ਲੱਖ ਵਧਾਈਆਂ ਦਿੱਤੀਆਂ ਗਈਆ। ਸਭ ਤੋਂ ਪਹਿਲਾਂ ਐਮ.ਸੀ. ਰਣਜੀਤ ਸਿੰਘ ਚੰਡੋਕ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਅਤੇ ਮੱਥੁਰਾ ਕਾਲੋਨੀ ਦੇ ਵਸਨੀਕਾਂ ਵੱਲੋਂ ਇਕੱਠੇ ਹੋ ਕੇ ਗਣਤੰਤਰਾ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ਇਸ ਤੋਂ ਬਾਅਦ ਲੱਡੂਆਂ ਦਾ ਪ੍ਰਸ਼ਾਦ ਮੰਦਿਰ ਦੇ ਪੁਜਾਰੀ ਸ੍ਰੀ ਨਰਿੰਦਰ ਪੰਡਿਤ ਜੀ ਵਲੋਂ ਅਤੇ ਸਾਰੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਪ੍ਰਸ਼ਾਦ ਲਗਾ ਕੇ ਵਰਤਾਇਆ ਗਿਆ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਦੇ ਜਿਲ੍ਹਾ ਉਪ ਪ੍ਰਧਾਨ ਰਮਨਦੀਪ ਹੈਪੀ ਨੇ ਸ਼ਿਰਕਤ ਕੀਤੀ ਅਤੇ ਸੰਗਤਾਂ ਵਿੱਚ ਲੱਡੂਆਂ ਦਾ ਪ੍ਰਸ਼ਾਦ, ਚਾਹ, ਬਿਸਕੁੱਟ, ਖਾਸ ਕਰਕੇ ਬੱਚਿਆਂ ਨੂੰ ਟੋਡੀਆਂ ਆਦਿ ਵੰਡੀਆ ਗਈਆਂ ਅਤੇ ਤਰੰਗੇ ਝੰਡੇ ਵੀ ਵੰਡੇ ਗਏ। ਇਸ ਮੌਕੇ ਚੇਅਰਮੈਨ ਰਣਬੀਰ ਸਿੰਘ ਕਾਟੀ, ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ, ਪ੍ਰਧਾਨ ਮਿਠੁਨ, ਖਾਤਾ ਮੈਨੇਜਰ ਰਾਮ ਲਾਲ ਗੋਇਲ, ਦਾਨ ਕੁਲੈਕਟਰ ਕੇਦਾਰ ਨਾਥ ਗੌਇਲ, ਇਕਬਾਲ ਸਿੰਘ (ਸ਼ੰਟੀ), ਸੁਨਿਲ ਗੋਨੀ, ਲੱਕੀ, ਗੁਰਪ੍ਰੀਤ ਸੇਵਾਦਾਰ, ਰਾਜ ਕੁਮਾਰ (ਰਾਜਾ), ਆਦਿ ਹਾਜਰ ਸਨ।

Related posts

ਖਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ: ਪੁਲੀਸ ਦੀ ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ

Current Updates

ਲੁਧਿਆਣਾ ’ਚ ਸਤਲੁਜ ਕੰਢੇ 1000 ਏਕੜ ਜ਼ਮੀਨ ਪਾਣੀ ’ਚ ਡੁੱਬੀ, ਕਿਸਾਨ ਫ਼ਸਲਾਂ ਦੇ ਹੋਏ ਨੁਕਸਾਨ ਤੋਂ ਦੁਖੀ

Current Updates

ਲਾਹੌਰ ‘ਚ ਸਿੱਖ ਵਿਰਾਸਤ ਸੰਭਾਲਣ ਲਈ ਜਥੇਦਾਰ ਗੜਗੱਜ ਦਾ ਵੱਡਾ ਕਦਮ; ਮਰੀਅਮ ਨਵਾਜ਼ ਨੂੰ ਲਿਖੀ ਚਿੱਠੀ

Current Updates

Leave a Comment