September 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਦੇਸੀ ਪਿਸਤੌਲ ਤੇ ਤਿੰਨ ਕਾਰਤੂਸਾਂ ਸਣੇ ਲਾਰੈਂਸ ਗਰੁੱਪ ਨਾਲ ਸਬੰਧਤ ਮੈਂਬਰ ਸਣੇ 10 ਗੈਂਗਸਟਰ ਗ੍ਰਿਫ਼ਤਾਰ

ਦੇਸੀ ਪਿਸਤੌਲ ਤੇ ਤਿੰਨ ਕਾਰਤੂਸਾਂ ਸਣੇ ਲਾਰੈਂਸ ਗਰੁੱਪ ਨਾਲ ਸਬੰਧਤ ਮੈਂਬਰ ਸਣੇ 10 ਗੈਂਗਸਟਰ ਗ੍ਰਿਫ਼ਤਾਰ

ਸਮਾਣਾ : ​ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ-ਸਹਿਯੋਗੀਆਂ ਅਤੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਖਿਲਾਫ਼ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਸਮਾਣਾ ਸਬ-ਡਵੀਜ਼ਨ ਪੁਲਿਸ ਨੇ 315 ਬੋਰ ਦੇ ਇੱਕ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਲਾਰੈਂਸ ਗਰੁੱਪ ਨਾਲ ਸਬੰਧਤ ਗੈਂਗਸਟਰ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਬੂਟਾ ਸਿੰਘ ਵਾਲਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ​ਡੀ.ਐਸ.ਪੀ. ਦਫ਼ਤਰ ਸਮਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਹੈਡ ਕੁਆਰਟਰ ਵੈਭਵ ਚੌਧਰੀ ਅਤੇ ਡੀ.ਐਸ.ਪੀ. ਸਮਾਣਾ ਫ਼ਤਹਿ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮਹਿਜ਼ 24 ਘੰਟਿਆਂ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਉਕਤ ਗੈਂਗਸਟਰ ਤੋਂ ਇਲਾਵਾ 10 ਹੋਰ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

​ਅਧਿਕਾਰੀਆਂ ਅਨੁਸਾਰ ਪੁਲਿਸ ਅਪਰਾਧਿਕ ਬਿਰਤੀ ਵਾਲੇ ਲੋਕਾਂ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕਰੇਗੀ ਅਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅਜਿਹੇ ਅਨਸਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਲਈ ਮੋਬਾਈਲ ਨੰਬਰ 93946-93946 ਵੀ ਜਾਰੀ ਕੀਤਾ ਅਤੇ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਆਪ੍ਰੇਸ਼ਨ ਤਹਿਤ ਲੋਕਾਂ ਨੂੰ ਡਰਾਉਣ-ਧਮਕਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਸਕੇ।

Related posts

ਕੰਨੜ ਅਦਾਕਾਰਾ ਤੋਂ 12.56 ਕਰੋੜ ਰੁਪਏ ਦਾ ਸੋਨਾ ਜ਼ਬਤ

Current Updates

ਖਾੜੀ ਦੇਸ਼ਾਂ ਵਿੱਚ ਜੰਗ ਕਾਰਨ ਭਾਰਤ ਵਿੱਚ ਐਲਪੀਜੀ ਦੀ ਕਮੀ ਬਾਰੇ ਅਫਵਾਹਾਂ ਤੇਜ਼ੀ ਨਾਲ ਫੈਲ ਰਹੀਆਂ ਹਨ

Current Updates

ਚੰਡੀਗੜ੍ਹ-ਮੰਡੀ-ਕੁੱਲੂ ਰੋਜ਼ਾਨਾ ਹੈਲੀਕਾਪਟਰ ਸੇਵਾ ਸ਼ੁਰੂ

Current Updates

Leave a Comment