June 30, 2026
ਖਾਸ ਖ਼ਬਰਰਾਸ਼ਟਰੀ

ਅਲ ਫਲਾਹ ਯੂਨੀਵਰਸਿਟੀ ਨੇ ਧਮਾਕੇ ਦੇ ਮੁਲਜ਼ਮਾਂ ਨੂੰ ਬਿਨਾਂ ਜਾਂਚ ਰੱਖਿਆ ਡਾਕਟਰ

ਅਲ ਫਲਾਹ ਯੂਨੀਵਰਸਿਟੀ ਨੇ ਧਮਾਕੇ ਦੇ ਮੁਲਜ਼ਮਾਂ ਨੂੰ ਬਿਨਾਂ ਜਾਂਚ ਰੱਖਿਆ ਡਾਕਟਰ

ਨਵੀਂ ਦਿੱਲੀ- ਫਰੀਦਾਬਾਦ ਦੀ ਅਲ-ਫ਼ਲਾਹ ਯੂਨੀਵਰਸਿਟੀ ਵਿੱਚ ਨਵੰਬਰ 2025 ਦੇ ਲਾਲ ਕਿਲ੍ਹਾ ਖੇਤਰ ਵਿੱਚ ਹੋਏ ਕਾਰ ਧਮਾਕੇ ਨਾਲ ਜੁੜੇ ਤਿੰਨ ਡਾਕਟਰਾਂ ਦੀ ਗੈਰ-ਕਾਨੂੰਨੀ ਭਰਤੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਐੱਨਫੋਰਸਮੈਂਟ ਡਾਇਰੈਕਟੋਰੇਟ (ED) ਅਨੁਸਾਰ, ਯੂਨੀਵਰਸਿਟੀ ਨੇ ਬਿਨਾਂ ਕਿਸੇ ਪੁਲਿਸ ਵੈਰੀਫਿਕੇਸ਼ਨ ਜਾਂ ਜਾਂਚ ਦੇ ਡਾਕਟਰ ਮੁਜ਼ੱਮਿਲ ਗਨਾਈ, ਡਾਕਟਰ ਸ਼ਾਹੀਨ ਸਈਦ ਅਤੇ ਡਾਕਟਰ ਉਮਰ ਨਬੀ (ਕਥਿਤ ਆਤਮਘਾਤੀ ਹਮਲਾਵਰ) ਨੂੰ ਨਿਯੁਕਤ ਕੀਤਾ ਸੀ।

ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਨਿਯੁਕਤੀਆਂ ਕੀਤੀਆਂ ਸਨ। ED ਨੇ ਕਾਰਵਾਈ ਕਰਦੇ ਹੋਏ ਯੂਨੀਵਰਸਿਟੀ ਦੀ ਲਗਭਗ 140 ਕਰੋੜ ਰੁਪਏ ਦੀ ਜ਼ਮੀਨ ਅਤੇ ਇਮਾਰਤ ਨੂੰ ਅਸਥਾਈ ਤੌਰ ’ਤੇ ਜ਼ਬਤ ਕਰ ਲਿਆ ਹੈ। ਅਦਾਲਤ ਵਿੱਚ ਦਾਇਰ 260 ਪੰਨਿਆਂ ਦੀ ਚਾਰਜਸ਼ੀਟ ਵਿੱਚ ED ਨੇ ਖੁਲਾਸਾ ਕੀਤਾ ਹੈ ਕਿ ਯੂਨੀਵਰਸਿਟੀ ਨੈਸ਼ਨਲ ਮੈਡੀਕਲ ਕਮਿਸ਼ਨ (NMC) ਦੀ ਮਨਜ਼ੂਰੀ ਲੈਣ ਲਈ ‘ਸਿਰਫ਼ ਕਾਗਜ਼ਾਂ ’ਤੇ’ ਡਾਕਟਰਾਂ ਦੀ ਭਰਤੀ ਕਰ ਰਹੀ ਸੀ।

ਜਾਂਚ ਵਿੱਚ ਪਤਾ ਲੱਗਾ ਹੈ ਕਿ ਨਿਰੀਖਣ ਦੌਰਾਨ ਫਰਜ਼ੀ ਮਰੀਜ਼ ਦਾਖਲ ਕੀਤੇ ਗਏ ਸਨ ਅਤੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਗਲਤ ਜਾਣਕਾਰੀ ਦੇ ਕੇ ਲਗਭਗ 493.24 ਕਰੋੜ ਰੁਪਏ ਦੀ ਫੀਸ ਵਜੋਂ ਕਮਾਈ ਕੀਤੀ। ਜਿੱਥੇ ਇੱਕ ਪਾਸੇ ਯੂਨੀਵਰਸਿਟੀ ਮੈਡੀਕਲ ਸੀਟਾਂ ਵਧਾਉਣ ਲਈ ਧੋਖਾਧੜੀ ਕਰ ਰਹੀ ਸੀ, ਉੱਥੇ ਹੀ ਦੂਜੇ ਪਾਸੇ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਨੂੰ ਨੌਕਰੀ ਦੇਣਾ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਸਾਬਤ ਹੋਇਆ ਹੈ। ਫਿਲਹਾਲ ਚੇਅਰਮੈਨ ਸਿੱਦੀਕੀ ਅਤੇ ਸਬੰਧਤ ਡਾਕਟਰ ਨਿਆਇਕ ਹਿਰਾਸਤ ਵਿੱਚ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related posts

ਹਸਪਤਾਲ ’ਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ

Current Updates

ਅਰਬ ਸਾਗਰ ’ਚ ਸਰਵੇਖਣ ਲਈ ਪੁੱਜੇ ਦੋ ਚੀਨੀ ਬੇੜੇ

Current Updates

ਮਹਾਰਾਜਾ ਪਟਿਆਲਾ ਦੁਆਰਾ 1852 ਈਸਵੀ ਵਿੱਚ ਸਥਾਪਿਤ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ

Current Updates

Leave a Comment