September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕਾਂਗਰਸ ਸਾਂਝੀ ਪਾਰਟੀ ਲੀਡਰਸ਼ਿਪ ਹੇਠ ਲੜੇਗੀ ਪੰਜਾਬ ਅਸੈਂਬਲੀ ਚੋਣਾਂ: ਬਘੇਲ

ਕਾਂਗਰਸ ਸਾਂਝੀ ਪਾਰਟੀ ਲੀਡਰਸ਼ਿਪ ਹੇਠ ਲੜੇਗੀ ਪੰਜਾਬ ਅਸੈਂਬਲੀ ਚੋਣਾਂ: ਬਘੇਲ

ਬਠਿੰਡਾ- ਏਆਈਸੀਸੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ 2027 ਦੀਆਂ ਅਸੈਂਬਲੀ ਚੋਣਾਂ ਪਾਰਟੀ ਦੀ ਸਾਂਝੀ ਲੀਡਰਸ਼ਿਪ ਹੇਠ ਲੜੇਗੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਘੇਲ ਨੇ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੁੱਖ ਮੰਤਰੀ ਦਾ ਚਿਹਰਾ ਹਨ। ਇਸ ਮੌਕੇ ਬਘੇਲ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੌਜੂਦ ਸਨ।

ਬਘੇਲ ਨੇ ਕਿਹਾ ਕਿ 2017 ਦੀਆਂ ਪੰਜਾਬ ਚੋਣਾਂ ਨੂੰ ਛੱਡ ਕੇ ਜਦੋਂ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਗਿਆ ਸੀ, ਕਾਂਗਰਸ ਨੇ ਹਮੇਸ਼ਾ ਸਾਂਝੀ ਲੀਡਰਸ਼ਿਪ ਹੇਠ ਚੋਣਾਂ ਲੜੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਮੀਦਵਾਰ ਬਾਰੇ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਵੱਲੋਂ ਲਿਆ ਜਾਵੇਗਾ। ਬਘੇਲ ਕਾਂਗਰਸ ਦੇ ‘ਮਗਨਰੇਗਾ ਬਚਾਓ ਸੰਗਰਾਮ’ ਦੇ ਪਹਿਲੇ ਪੜਾਅ ਦੇ ਆਖਰੀ ਗੇੜ ਲਈ ਪੰਜਾਬ ਦੌਰੇ ’ਤੇ ਹਨ।

Related posts

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਹੋਈ ਫ਼ੌਜੀ ਕਾਰਵਾਈ ਦਾ ਨਾਂ ‘Operation Blue Star’ ਕਿਵੇਂ ਪਿਆ?

Current Updates

ਅਦਾਲਤ ’ਚ ਕੰਗਨਾ ਖ਼ਿਲਾਫ਼ ਦੋਸ਼ ਆਇਦ

Current Updates

ਹਿੰਦੀ ਦਾ ਵਿਰੋਧ ਨਹੀਂ ਕਰਦੇ ਪਰ ਇਸ ਨੂੰ ਥੋਪਣ ਦੇ ਖ਼ਿਲਾਫ਼ ਹਾਂ: ਊਧਵ ਠਾਕਰੇ Uddhav Thackeray

Current Updates

Leave a Comment