September 13, 2026
ਖਾਸ ਖ਼ਬਰਰਾਸ਼ਟਰੀ

ਰੰਜਿਸ਼ ਕਾਰਨ ਕੁੱਟਮਾਰ; ਇੱਕ ਨੌਜਵਾਨ ਦੀ ਮੌਤ ਅਤੇ ਦੂਸਰਾ ਗੰਭੀਰ ਜ਼ਖ਼ਮੀ

ਰੰਜਿਸ਼ ਕਾਰਨ ਕੁੱਟਮਾਰ; ਇੱਕ ਨੌਜਵਾਨ ਦੀ ਮੌਤ ਅਤੇ ਦੂਸਰਾ ਗੰਭੀਰ ਜ਼ਖ਼ਮੀ

ਧਰਮਕੋਟ- ਇੱਥੋਂ ਦੇ ਦੋ ਨੌਜਵਾਨਾਂ ਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਨੇੜੇ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਜਿਸ ਸਦਕਾ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਕੁੱਟਮਾਰ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਸ ਦੀ ਜਾਂਚ ਆਰੰਭ ਦਿੱਤੀ ਹੈ ਅਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਇੱਥੋਂ ਦੇ ਵਾਰਡ ਨੰਬਰ 10 ਮੁਹੱਲਾ ਨੂਰਪੁਰ ਗੇਟ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਲੱਭਾ ਆਪਣੇ ਦੋ ਹੋਰ ਸਾਥੀਆਂ ਨਾਲ ਮੋਗਾ ਤੋਂ ਮੇਲਾ ਦੇਖ ਕੇ ਦੇਰ ਰਾਤ 11 ਵਜੇ ਦੇ ਕਰੀਬ ਪਰਤ ਰਿਹਾ ਸੀ। ਜਦੋਂ ਉਨ੍ਹਾਂ ਦਾ ਮੋਟਰਸਾਈਕਲ ਮੁੱਖ ਸੜਕ ਉਪਰ ਸਥਿਤ ਪਿੰਡ ਫਤਿਹਗੜ੍ਹ ਕੋਰੋਟਾਣਾ ਪਾਸ ਪੁੱਜਾ ਤਾਂ ਪਹਿਲਾਂ ਤੋਂ ਹੀ ਤਾਕ ਵਿੱਚ ਬੈਠੇ ਕੋਈ ਅੱਧੀ ਦਰਜਨ ਨੌਜਵਾਨਾਂ ਨੇ ਚਲਦੇ ਮੋਟਰਸਾਈਕਲ ਨੂੰ ਸਾਈਡ ਮਾਰ ਕੇ ਉਨ੍ਹਾਂ ਦਾ ਮੋਟਰਸਾਈਕਲ ਡੇਗ ਲਿਆ। ਇਸ ਦੌਰਾਨ ਹੀ ਇੱਕ ਨੌਜਵਾਨ ਉੱਥੋਂ ਭੱਜ ਨਿਕਲਿਆ ਅਤੇ ਬਾਕੀ ਦੋਹਾਂ ਦੀ ਭਾਰੀ ਕੁੱਟਮਾਰ ਕਰਨ ਤੋਂ ਹਮਲਾਵਰ ਫਰਾਰ ਹੋ ਗਏ। ਬਚ ਨਿਕਲੇ ਨੌਜਵਾਨ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਜਿਨ੍ਹਾਂ ਨੇ ਦੋਹਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਲਵਪ੍ਰੀਤ ਲੱਭਾ ਦੀ ਮੌਤ ਹੋ ਗਈ। ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਲੱਭਾ ਦੇ ਵਾਰਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related posts

ਗਰੀਬ ਦੀ ਮਦਦ ਸੱਚੀ ਇਬਾਦਤ : ਪਠਾਨਮਾਜਰਾ

Current Updates

RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ ‘ਚ ਕਰਵਾ ਸਕੋਗੇ ਜਮ੍ਹਾ

Current Updates

ਟ੍ਰੈਫਿਕ ਠੱਪ: ਆਪਣੀਆਂ ਮੰਗਾਂ ਨੂੰ ਲੈ ਕੇ ਨਿਹੰਗ ਸਿੰਘਾਂ ਵੱਲੋਂ Kiratpur Sahib-Manali ਮਾਰਗ ਜਾਮ

Current Updates

Leave a Comment