September 26, 2026
ਰਾਸ਼ਟਰੀ

ਮਮਤਾ ਬੈਨਰਜੀ ਛਾਪਿਆਂ ਦੌਰਾਨ ਅਹਿਮ ਦਸਤਾਵੇਜ਼ ਲੈ ਗਈ: ਐਨਫੋਰਸਮੈਂਟ ਡਾਇਰੈਕਟੋਰੇਟ

ਮਮਤਾ ਬੈਨਰਜੀ ਛਾਪਿਆਂ ਦੌਰਾਨ ਅਹਿਮ ਦਸਤਾਵੇਜ਼ ਲੈ ਗਈ: ਐਨਫੋਰਸਮੈਂਟ ਡਾਇਰੈਕਟੋਰੇਟ

ਨਵੀਂ ਦਿੱਲੀ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮਨੀ ਲਾਂਡਰਿੰਗ ਕੇਸ ਵਿਚ ਰਾਜਸੀ ਸਲਾਹਕਾਰ ਫਰਮ ਆਈ-ਪੈਕ ਦੇ ਦਫਤਰ ਤੇੇ ਇਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਘਰ ਛਾਪਾ ਮਾਰਿਆ। ਪ੍ਰਤੀਕ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਦੇ ਆਈਟੀ ਸੈਲ ਦੇ ਮੁਖੀ ਵੀ ਹਨ। ਈਡੀ ਨੇ ਪੱਛਮੀ ਬੰਗਾਲ ਵਿਚ ਕੋਲਕਾਤਾ ਸਣੇ ਛੇ ਤੇ ਦਿੱਲੀ ਵਿਚ ਚਾਰ ਥਾਵਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਕੋਲਕਾਤਾ ਵਿਚ ਮਮਤਾ ਬੈਨਰਜੀ ਵੀ ਪੁੱਜ ਗਏ ਤੇ ਉਹ ਕਾਫੀ ਦੇਰ ਉਥੇ ਰੁਕੇ ਰਹੇ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੇ ਹੱਥ ਵਿਚ ਫਾਇਲ ਸੀ। ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਗ੍ਰਹਿ ਮੰਤਰੀ ਉਨ੍ਹਾਂ ਦੇ ਦਫਤਰ ਵਿਚੋਂ ਫਾਈਲਾਂ ਚੁਕਵਾ ਰਹੇ ਹਨ।

ਦੂਜੇ ਪਾਸੇ ਈਡੀ ਨੇ ਦੋਸ਼ ਲਾਇਆ ਕਿ ਛਾਪੇ ਦੌਰਾਨ ਮਮਤਾ ਬੈਨਰਜੀ ਅਹਿਮ ਦਸਤਾਵੇਜ਼ ਨਾਲ ਲੈ ਗਏ ਹਨ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਵਿਚ ਕਲਕੱਤਾ ਹਾਈ ਕੋਰਟ ਦਾ ਰੁਖ਼ ਕੀਤਾ ਹੈ ਜਿੱਥੇ ਇਸ ਮਾਮਲੇ ਦੀ ਭਲਕੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਮਮਤਾ ਬੈਨਰਜੀ ਵਲੋਂ ਵੀ ਇਨ੍ਹਾਂ ਛਾਪਿਆਂ ਖ਼ਿਲਾਫ਼ ਈਡੀ ਦੀ ਫੋਰੈਂਸਿਕ ਟੀਮ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਹੈ। ਈਡੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਪੂਰੇ ਸਬੂਤ ਸਨ ਜਿਸ ਆਧਾਰ ’ਤੇ ਛਾਪੇ ਮਾਰੇ ਗਏ ਹਨ। ਦੂਜੇ ਪਾਸੇ ਟੀਐਮਸੀ ਨੇ ਇਨ੍ਹਾਂ ਛਾਪਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।

Related posts

ਫ਼ਰੀਦਕੋਟ: ਪੁਲੀਸ ਮੁਕਾਬਲੇ ਦੌਰਾਨ ਬੰਬੀਹਾ ਗਰੋਹ ਦੇ ਗੁਰਗੇ ਸਣੇ ਤਿੰਨ ਕਾਬੂ

Current Updates

ਬਟਾਲਾ ਵਿੱਚ ਸੜਕੀ ਵਿਵਾਦ ਬਾਅਦ ਦੋ ਧਿਰਾਂ ਦਰਮਿਆਨ ਗੋਲੀਬਾਰੀ; ਇੱਕ ਦੀ ਮੌਤ, ਦੋ ਜ਼ਖ਼ਮੀ

Current Updates

ਜਾਮੀਆ ਵਿਚ ਵਿਰੋਧ ਪ੍ਰਦਰਸ਼ਨ ਕਰਦੇ 10 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ

Current Updates

Leave a Comment