October 1, 2026
ਖਾਸ ਖ਼ਬਰਰਾਸ਼ਟਰੀ

ਨੋਇਡਾ: 55 ਸਾਲਾ ਮਹਿਲਾ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ

ਨੋਇਡਾ: 55 ਸਾਲਾ ਮਹਿਲਾ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ

ਨੋਇਡਾ-  ਇੱਥੋਂ ਦੀ ਇੱਕ 55 ਸਾਲਾ ਔਰਤ ਦੇ ਕੋਵਿਡ-19 ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਨਰਿੰਦਰ ਕੁਮਾਰ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, “ਘਰ ਵਿੱਚ ਕੁਆਰੰਟੀਨ ਅਧੀਨ ਔਰਤ ਨੇ 14 ਮਈ ਨੂੰ ਇੱਕ ਰੇਲਗੱਡੀ ਵਿੱਚ ਯਾਤਰਾ ਕੀਤੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਹਨ।” ਉਨ੍ਹਾਂ ਕਿਹਾ ਕਿ, ‘‘ਪ੍ਰਸ਼ਾਸਨ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਅਸੀਂ ਲੋਕਾਂ ਨੂੰ ਨਾ ਘਬਰਾਉਣ ਅਤੇ ਚਿਹਰੇ ਦੇ ਮਾਸਕ ਪਾਉਣ, ਹੱਥਾਂ ਨੂੰ ਸੈਨੇਟਾਈਜ਼ ਕਰਨ ਸਮੇਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ।’’ ਜਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਦੇਸ਼ ਵਿਚ ਕੋਵਿਡ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

Related posts

ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹੈ

Current Updates

ਚੰਡੀਗੜ੍ਹ ਦੀ ‘ਵਾਇਰਲ ਸਟੂਡੈਂਟ’ ਦੇ ਫੈਨ ਹੋਏ ਦਿਲਜੀਤ ਦੋਸਾਂਝ; ਸ਼ੋਅ ਵਿੱਚ ਕੀਤੀ ਕੁੜੀ ਦੀ ਤਾਰੀਫ਼ !

Current Updates

ਕੋਲਕਾਤਾ ਵੇਅਰਹਾਊਸ ਡਿੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ 10 ਹੋਈ, ਫੌਜ ਦਾ ਰਾਡਾਰ ਤਾਇਨਾਤ

Current Updates

Leave a Comment