September 29, 2026
ਖਾਸ ਖ਼ਬਰਰਾਸ਼ਟਰੀ

ਮੈਂ ਇਸ ਦੇਸ਼ ਲਈ ਜੋ ਕੁਝ ਵੀ ਕਰ ਸਕਦਾ ਸੀ, ਉਹ ਕਰਕੇ ਜਾ ਰਿਹਾ ਹਾਂ: ਗਵਈ

ਮੈਂ ਇਸ ਦੇਸ਼ ਲਈ ਜੋ ਕੁਝ ਵੀ ਕਰ ਸਕਦਾ ਸੀ, ਉਹ ਕਰਕੇ ਜਾ ਰਿਹਾ ਹਾਂ: ਗਵਈ

ਨਵੀਂ ਦਿੱਲੀ- ਅਹੁਦਾ ਛੱਡ ਰਹੇ ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਜਸਟਿਸ ਬੀ.ਆਰ. ਗਵਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇੱਕ ਵਕੀਲ ਅਤੇ ਜੱਜ ਵਜੋਂ ਲਗਪਗ ਚਾਰ ਦਹਾਕਿਆਂ ਦੀ ਆਪਣੀ ਯਾਤਰਾ ਸਮਾਪਤ ਕਰਕੇ, ਸੰਸਥਾ ਨੂੰ ਪੂਰੀ ਸੰਤੁਸ਼ਟੀ ਅਤੇ ਤਸੱਲੀ ਨਾਲ ਛੱਡ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਨਿਆਂ ਦਾ ਵਿਦਿਆਰਥੀ ਮੰਨਦੇ ਹਨ। ਸੀ.ਜੇ.ਆਈ. ਗਵਈ ਨੇ ਆਪਣੇ ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਹੁੰਦਿਆਂ ਕਿਹਾ, “ਜਦੋਂ ਮੈਂ ਆਖਰੀ ਵਾਰ ਇਸ ਕੋਰਟਰੂਮ ਵਿੱਚੋਂ ਨਿਕਲਾਂਗਾ… ਮੈਂ ਇਸ ਦੇਸ਼ ਲਈ ਜੋ ਕੁਝ ਵੀ ਕਰ ਸਕਦਾ ਸੀ, ਉਹ ਕਰਕੇ ਜਾ ਰਿਹਾ ਹਾਂ ਅਤੇ ਮੈਨੂੰ ਪੂਰੀ ਤਸੱਲੀ ਹੈ।”

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਸੰਵਿਧਾਨ ਦੇ ਸਿਧਾਂਤਾਂ ਦੇ ਦਾਇਰੇ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹੇ। ਜਸਟਿਸ ਉਹ 23 ਨਵੰਬਰ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਸ਼ੁੱਕਰਵਾਰ ਉਨ੍ਹਾਂ ਦਾ ਆਖਰੀ ਕਾਰਜਕਾਰੀ ਦਿਨ ਸੀ। ਸੀ.ਜੇ.ਆਈ. ਗਵਈ ਦੀ ਪ੍ਰਸ਼ੰਸਾ ਕਰਦੇ ਹੋਏ, ਨਵੇਂ ਸੀ.ਜੇ.ਆਈ. ਨਾਮਜ਼ਦ ਜਸਟਿਸ ਸੂਰਿਆ ਕਾਂਤ ਨੇ ਕਿਹਾ, “ਉਹ ਇੱਕ ਸਾਥੀ ਤੋਂ ਵੱਧ ਸਨ… ਉਹ ਮੇਰੇ ਭਰਾ ਅਤੇ ਭਰੋਸੇਮੰਦ ਸਨ, ਅਤੇ ਇੱਕ ਬੇਮਿਸਾਲ ਇਮਾਨਦਾਰੀ ਵਾਲੇ ਵਿਅਕਤੀ ਸਨ।”

Related posts

ਅਜੋਕਾ ਮੋਬਾਇਲ ਯੁੱਗ ਅਤੇ ਬੱਚੇ

Current Updates

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ: ਕਾਮੇਡੀਅਨ ਸਮੇਂ ਰੈਨਾ ਤੇ 4 ਹੋਰਾਂ ਵਿਰੁੱਧ ਦਰਜ FIRs ਕੀਤੀਆਂ ਰੱਦ

Current Updates

ਟੈਕਸਾਸ ਵਿਚ ਅਜ਼ਮਾਇਸ਼ ਦੌਰਾਨ ਸਪੇਸਐਕਸਦੇ ਰਾਕੇਟ ’ਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

Current Updates

Leave a Comment