September 28, 2026
ਖਾਸ ਖ਼ਬਰਰਾਸ਼ਟਰੀ

ਮੇਰੇ ’ਤੇ ਪਿਤਾ ਨੂੰ ਗੰਦੀ ਕਿਡਨੀ ਦੇਣ ਦੇ ਦੋਸ਼: ਰੋਹਿਨੀ

ਮੇਰੇ ’ਤੇ ਪਿਤਾ ਨੂੰ ਗੰਦੀ ਕਿਡਨੀ ਦੇਣ ਦੇ ਦੋਸ਼: ਰੋਹਿਨੀ

ਪਟਨਾ- ਲਾਲੂ ਯਾਦਵ ਦੇ ਪਰਿਵਾਰ ਦਾ ਸੰਕਟ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਰੋਹਿਨੀ ਅਚਾਰੀਆ ਨੇ ਅੱਜ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਉਸ ’ਤੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦੇਣ ਦਾ ਦੋਸ਼ ਲਾਇਆ ਗਿਆ ਹੈ। ਰੋਹਿਨੀ ਨੇ ਸਾਰੀਆਂ ਵਿਆਹੁਤਾ ਔਰਤਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੇਕੇ ਪਰਿਵਾਰ ਨਾਲੋਂ ਆਪਣੇ ਸਹੁਰਾ ਪਰਿਵਾਰ ਨੂੰ ਤਰਜੀਹ ਦੇਣ।

ਰੋਹਿਨੀ ਨੇ ਇਹ ਪੋਸਟ ਪਾਰਟੀ ਛੱਡਣ ਤੇ ਆਪਣੇ ਪਰਿਵਾਰ ਨਾਲ ਰਿਸ਼ਤਾ ਤੋੜਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਅਪਲੋਡ ਕੀਤੀ ਹੈ। ਉਨ੍ਹਾਂ ਹਾਲ ਹੀ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ’ਚ ਆਰ ਜੇ ਡੀ ਦੀ ਹਾਰ ਲਈ ਆਪਣੇ ਭਰਾ ਤੇਜਸਵੀ ਯਾਦਵ ਦੇ ਨੇੜਲੇ ਸਹਿਯੋਗੀਆਂ ਹਰਿਆਣਾ ਨਾਲ ਸਬੰਧਤ ਆਰ ਜੇ ਡੀ ਸੰਸਦ ਮੈਂਬਰ ਸੰਜੈ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਿਆਸੀ ਪਰਿਵਾਰ ਨਾਲ ਸਬੰਧਤ ਰਮੀਜ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੋਹਿਨੀ ਨੇ ਕਿਹਾ ਕਿ ਉਸ ਨੂੰ ਕਿਹਾ ਗਿਆ ਕਿ ਕਰੋੜਾਂ ਰੁਪਏ ਤੇ ਟਿਕਟ ਬਦਲੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦਾਨ ਕੀਤੀ।

Related posts

ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਯੂਐੱਨ ਇੰਟਰਲ ਜਸਟਿਸ ਕੌਂਸਲ ਦੇ ਚੇਅਰਪਰਸਨ ਨਿਯੁਕਤ

Current Updates

ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਨੂੰ ਕਾਂਗਰਸ ਨੇ ‘ਅਣਐਲਾਨੀ ਐਮਰਜੈਂਸੀ @11’ ਦਾ ਨਾਂ ਦਿੱਤਾ

Current Updates

ਟਰੱਸਟ ਮੈਂਬਰਾਂ ਵਿਰੁੱਧ FIR ਦਰਜ ਕਰਵਾਉਣ ਲਈ ਅਦਾਲਤ ਜਾਣਗੇ ਵਕੀਲ, ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਐਲਾਨ

Current Updates

Leave a Comment