September 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 3 ਮੌਤਾਂ

ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 3 ਮੌਤਾਂ

ਨਾਭਾ- ਇੱਥੇ ਨਾਭਾ ਪਟਿਆਲਾ ਸੜਕ ’ਤੇ ਘਮਰੌਦਾ ਪਿੰਡ ਦੇ ਨਜ਼ਦੀਕ ਦੇਰ ਰਾਤ ਦੋ ਗੱਡੀਆਂ ਦੀ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਾਭਾ ਦੇ ਵਸਨੀਕ ਪ੍ਰਵੀਨ ਮਿੱਤਲ ਗੋਗੀ ਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਪਟਿਆਲਾ ਤੋਂ ਵਾਪਸ ਆ ਰਹੇ ਸੀ। ਦੂਜੇ ਪਾਸੇ ਇੱਕ ਵਿਅਕਤੀ ਔਡੀ ਕਾਰ ਵਿੱਚ ਇੱਕ ਸਵਾਰ ਹੋ ਕੇ ਨਾਭਾ ਤੋਂ ਪਟਿਆਲਾ ਵੱਲ ਜਾ ਰਿਹਾ ਸੀ, ਜਿਸ ਦੀ ਅਜੇ ਪਛਾਣ ਹੋਣੀ ਬਾਕੀ ਹੈ।

ਰੋਹਟੀ ਪੁਲ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਔਡੀ ਚਾਲਕ ਕਾਫੀ ਤੇਜ਼ ਸੀ ਤੇ ਸ਼ਾਇਦ ਓਵਰਟੇਕ ਕਰਦੇ ਸਮੇਂ ਉਹ ਸੜਕ ਦੇ ਸੱਜੇ ਪਾਸੇ ਜ਼ਿਆਦਾ ਚਲਾ ਗਿਆ ਅਤੇ ਦੋਹਾਂ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ।

ਜ਼ਿਕਰਯੋਗ ਹੈ ਕਿ ਲੋਕਾਂ ਮੁਤਾਬਕ ਘਮਰੌਦਾ ਕੋਲ ਅਕਸਰ ਭਿਆਨਕ ਹਾਦਸਿਆਂ ਵਿੱਚ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਪ੍ਰ਼ਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ। ਨਾਭਾ ਵਿਖੇ ਧਾਰਮਿਕ ਸਮਾਗਮਾਂ ਵਿੱਚ ਮੋਢੀ ਰਹਿਣ ਵਾਲੇ ਪ੍ਰਵੀਨ ਮਿੱਤਲ ਦੀ ਮੌਤ ਬੇਵਕਤੀ ਮੌਤ ’ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਦੁੱਖ ਪ੍ਰਗਟ ਕੀਤਾ।

Related posts

ਮਹਿਲ ਕਲਾਂ ਵਿਖੇ ਸਪੀਕਰ ਸੰਧਵਾਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

Current Updates

ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ; ਦਿੱਲੀ ਹਵਾਈ ਅੱਡੇ ’ਤੇ 148 ਉਡਾਣਾਂ ਰੱਦ

Current Updates

ਚੈਂਪੀਅਨਜ਼ ਟਰਾਫੀ: ਸਮਾਪਤੀ ਸਮਾਗਮ ’ਚ ਪੀਸੀਬੀ ਦਾ ਕੋਈ ਨੁਮਾਇੰਦਾ ਨਾ ਸੱਦਣ ’ਤੇ ਵਿਵਾਦ

Current Updates

Leave a Comment