December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਤਸਕਰੀ ਮਾਮਲੇ ਵਿਚ ਪਿਸਤੌਲਾਂ ਤੇ ਹੈਰੋਇਨ ਸਣੇ ਪੰਜ ਕਾਬੂ

ਤਸਕਰੀ ਮਾਮਲੇ ਵਿਚ ਪਿਸਤੌਲਾਂ ਤੇ ਹੈਰੋਇਨ ਸਣੇ ਪੰਜ ਕਾਬੂ

ਅੰਮ੍ਰਿਤਸਰ- ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਇੱਕ ਕੇਂਦਰੀ ਏਜੰਸੀ ਨਾਲ ਤਾਲਮੇਲ ਕਰਕੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਤਸਕਰੀ ਨੈੱਟਵਰਕ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਚਾਰ ਪਿਸਤੌਲ, ਗੋਲਾ ਬਾਰੂਦ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਮ ਅਰੋੜਾ ਵਾਸੀ ਨਿਊ ਜਸਪਾਲ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਵਾਸੀ ਨਿਊ ਕਪੂਰ ਨਗਰ, ਅੰਮ੍ਰਿਤਸਰ, ਅਨਮੋਲਦੀਪ ਸਿੰਘ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਅਭਿਸ਼ੇਕ ਸਿੰਘ ਵਾਸੀ ਪਿੰਡ ਢੰਡ, ਤਰਨਤਾਰਨ ਅਤੇ ਕੁਲਮੀਤ ਸਿੰਘ ਵਾਸੀ ਕਲੋਨੀ ਗੰਗਾ ਨਗਰ ਪਿੰਡ ਢੰਡ, ਤਰਨਤਾਰਨ ਵਜੋਂ ਹੋਈ ਹੈ।

ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੁਬਈ ਸਥਿਤ ਇੱਕ ਤਸਕਰ ਅਧੀਨ ਕੰਮ ਕਰ ਰਹੇ ਸਨ ਜੋ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਗਈ ਖੇਪ ਪਾਕਿਸਤਾਨ ਤੋਂ ਆਈ ਹੈ। ਇਨ੍ਹਾਂ ਦੇ ਬਾਕੀ ਮੈਂਬਰਾਂ ਨੂੰ ਫੜਨ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਸਐਸਓਸੀ ਅੰਮ੍ਰਿਤਸਰ ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਕੇਂਦਰੀ ਏਜੰਸੀ ਦੀਆਂ ਟੀਮਾਂ ਨਾਲ ਸਾਂਝੇ ਅਪਰੇਸ਼ਨ ਵਿੱਚ ਪੁਲੀਸ ਟੀਮਾਂ ਨੇ ਇੱਕ ਖੁਫੀਆ ਕਾਰਵਾਈ ਸ਼ੁਰੂ ਕੀਤੀ ਜਿਸ ਤਹਿਤ ਇਨ੍ਹਾਂ ਪੰਜਾਂ ਨੂੰ ਗ੍ਰਿਫ਼ਤਾਰ ਕਰਦਿਆਂ ਨਸ਼ੀਲੇ ਪਦਾਰਥਾਂ ਤੇ ਆਧੁਨਿਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਜੋ ਇਨ੍ਹਾਂ ਵਲੋਂ ਅਗਾਂਹ ਅਪਰਾਧੀਆਂ ਨੂੰ ਪਹੁੰਚਾਈ ਜਾਣੀ ਸੀ।

ਏਆਈਜੀ ਨੇ ਕਿਹਾ ਕਿ ਇਸ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧ ਵਿੱਚ ਪੁਲੀਸ ਸਟੇਸ਼ਨ ਐਸਐਸਓਸੀ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ।

Related posts

ਸ਼ੇਅਰ ਬਾਜ਼ਾਰ ਬੰਦ: ਲਾਲ ਨਿਸ਼ਾਨ ‘ਤੇ ਬੰਦ ਹੋਇਆ ਬਾਜ਼ਾਰ, ਰੁਪਿਆ ਵੀ ਨਵੇਂ ਆਲ ਟਾਈਮ ਲੋਅ ‘ਤੇ ਪਹੁੰਚਿਆ

Current Updates

ਮਾਸੂਮ ਨਾਲ ਦਰਿੰਦਗੀ ਕਰਨ ਵਾਲਾ 6 ਘੰਟਿਆਂ ਚ ਐਨਕਾਊਂਟਰ ਦੌਰਾਨ ਗ੍ਰਿਫਤਾਰ

Current Updates

ਪੰਜਾਬ ’ਚ 13 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

Current Updates

Leave a Comment