September 26, 2026
ਖਾਸ ਖ਼ਬਰਰਾਸ਼ਟਰੀ

ਬੀਐੱਸਐੱਫ ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ

ਬੀਐੱਸਐੱਫ ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ

ਨਵੀਂ ਦਿੱਲੀ- ਬੀਐੱਸਐੱਫ ਦੇ ਏਅਰ ਵਿੰਗ ਨੂੰ ਆਪਣੇ 50 ਸਾਲਾਂ ਤੋਂ ਵੱਧ ਦੇ ਇਤਿਹਾਸ ਵਿਚ ਇਨਹਾਊਸ ਸਿਖਲਾਈ ਦਾ ਅਮਲ ਮੁਕੰਮਲ ਕਰਨ ਮਗਰੋਂ ਆਪਣੀ ਪਹਿਲੀ ਮਹਿਲਾ ਫਲਾਈਟ ਇੰਜਨੀਅਰ ਮਿਲ ਗਈ ਹੈ। ਬੀਐੱਸਐੱਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਹਾਲ ਹੀ ਵਿਚ ਇੰਸਪੈਕਟਰ ਭਾਵਨਾ ਚੌਧਰੀ ਨੂੰ ਚਾਰ ਪੁਰਸ਼ ਸਬਆਰਡੀਨੇਟ ਅਧਿਕਾਰੀਆਂ ਨਾਲ ਉਨ੍ਹਾਂ ਦੇ ਫਲਾਈਂਗ ਬੈਜ ਦਿੱਤੇ ਹਨ।

ਬੀਐੱਸਐੱਫ ਕੋਲ ਸਾਲ 1969 ਤੋਂ ਕੇੇਂਦਰੀ ਗ੍ਰਹਿ ਮੰਤਰਾਲੇ ਦੀ ਹਵਾਬਾਜ਼ੀ ਯੂਨਿਟ ਚਲਾਉਣ ਦਾ ਕੰਮ ਹੈ ਤੇ ਇਹ ਸਾਰੇ ਨੀਮ ਫੌਜੀ ਬਲਾਂ ਅਤੇ ਐੱਨਐੱਸਜੀ ਤੇ ਐੱਨਡੀਆਰਐੱਫ ਵਰਗੇ ਵਿਸ਼ੇਸ਼ ਬਲਾਂ ਦੀਆਂ ਸਾਰੀਆਂ ਅਪਰੇਸ਼ਨਲ ਲੋੜਾਂ ਨੂੰ ਪੂਰਾ ਕਰਦੀ ਹੈ। ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਪੰਜ ਸਬਆਰਡੀਨੇਟ ਅਧਿਕਾਰੀਆਂ ਨੂੰ ਬੀਐੱਸਐੱਫ ਏਅਰ ਵਿੰਗ ਦੇ ਇੰਸਟ੍ਰਕਟਰਾਂ ਵੱਲੋਂ ਸਿਖਲਾਈ ਦਿੱਤੀ ਗਈ ਹੈ ਤੇ ਹਾਲ ਹੀ ਵਿਚ ਉਨ੍ਹਾਂ ਆਪਣੀ ਦੋ ਮਹੀਨੇ ਦੀ ਸਿਖਲਾਈ ਪੂਰੀ ਕੀਤੀ ਹੈ।

Related posts

ਬਰਨਾਲਾ ‘ਚ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਡੀਐੱਸਪੀ ਤੋਂ ਬਾਅਦ ਹੁਣ ਥਾਣਾ ਮੁੱਖੀ ‘ਤੇ ਡਿੱਗੀ ਗਾਜ਼

Current Updates

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

Current Updates

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰਨੀਆਂ ਨਿੰਦਣਯੋਗ: ਸੰਧਵਾਂ

Current Updates

Leave a Comment