December 1, 2025
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਆਪਣੀ ਸੁਰੀਲੀ ਆਵਾਜ਼ ਦੇ ਨਾਲ ਪੰਜਾਬੀਆਂ ਦੇ ਮਨਾਂ ਵਿੱਚ ਵਸਦਾ ਰਹੇਗਾ ਰਾਜਵੀਰ ਜਵੰਦਾ

ਆਪਣੀ ਸੁਰੀਲੀ ਆਵਾਜ਼ ਦੇ ਨਾਲ ਪੰਜਾਬੀਆਂ ਦੇ ਮਨਾਂ ਵਿੱਚ ਵਸਦਾ ਰਹੇਗਾ ਰਾਜਵੀਰ ਜਵੰਦਾ

ਮੋਹਾਲੀ- ਪੰਜਾਬੀ ਗਾਇਕ ਰਾਜਵੀਰ ਜਵੰਦਾ(35) ਦਾ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਇਸ ਖ਼ਬਰ ਤੋਂ ਪੰਜਾਬੀ ਇੰਡਸਟਰੀ ਵਿੱਚ ਵੱਡੇ ਪੱਧਰ ’ਤੇ ਸ਼ੋਕ ਪੈਦਾ ਹੋ ਗਿਆ। ਜਵੰਦਾ ਦੇ ਨਜ਼ਦੀਕੀ ਗਾਇਕ ਸਾਥੀ ਇਸ ਖ਼ਬਰ ਤੋਂ ਬਾਅਦ ਸਦਮੇ ਵਿੱਚ ਹਨ। ਜ਼ਿਕਰਯੋਗ ਹੈ ਕਿ ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।

ਰਾਜਵੀਰ ਜਵੰਦਾ ਦੇ ਫੈਨਜ਼ ਵੱਲੋਂ ਵੀ ਵੱਡੇ ਪੱਧਰ ’ਤੇ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ’ਤੇ ਸ਼ਿਮਲਾ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਪੰਜਾਬੀ ਇੰਡਸਟਰੀ ਸਮੇਤ ਸਿਆਸਤਦਾਨ ਵੀ ਉਸਦਾ ਹਾਲ ਜਾਨਣ ਲਈ ਫੋਰਟਿਜ਼ ਹਸਪਤਾਲ ਪੁੱਜੇ ਸਨ| ਗਾਇਕੀ ਦਾ ਸਫਰ ਸ਼ੁਰੂ ਕਰਨ ਤੋਂ ਪਹਿਲਾ ਰਾਜਵੀਰ ਜਵੰਦਾ ਪੰਜਾਬ ਪੁਲੀਸ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕਿਆ ਸੀ।

ਜਵੰਦਾ ਨੇ ਅਕਸਰ ਆਪਣੇ ਇਟਰਵਿਉਜ਼ ਵਿੱਚ ਉਸਦੇ ਘੁੰਮਣ ਦੇ ਸ਼ੌਕ ਬਾਰੇ ਸਾਝਾ ਕੀਤਾ, ਉਹ ਹਮੇਸ਼ਾ ਆਪਣੇ ਬਾਈਕ ਰਾਈਡਿੰਗ ਦੇ ਸ਼ੌਕ ਬਾਰੇ ਵੀਡੀਓਜ਼ ਵੀ ਸਾਂਝੀਆ ਕਰਦਾ ਸੀ। ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜਵੀਰ ਜਵੰਦਾ ਦਾ ਹਾਲ ਜਾਨਣ ਲਈ ਪੁੱਜੇ ਸਨ। ਰਿਪੋਰਟਾਂ ਅਨੁਸਾਰ ਰਾਜਵੀਰ ਜਵੰਦਾ ਨੇ ਬੁੱਧਵਾਰ ਨੂੰ 10:55 ਵਜੇ ਆਖਰੀ ਸਾਹ ਲਏ।

Related posts

ਗੰਨੇ ਦਾ ਭਾਅ ਵਧਾ ਕੇ 416 ਰੁਪਏ ਕੀਤਾ

Current Updates

1984 ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਖ਼ਿਲਾਫ਼ ਕਤਲ ਕੇਸ ਵਿੱਚ 21 ਜਨਵਰੀ ਨੂੰ ਫੈਸਲਾ ਆਉਣ ਦੀ ਸੰਭਾਵਨਾ

Current Updates

ਸੰਗੀਤ ਦੇ ਅਕਾਦਮਿਕ ਕਾਰਜਾਂ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ’ਤੇ ਜ਼ੋਰ

Current Updates

Leave a Comment