December 1, 2025
ਖਾਸ ਖ਼ਬਰਰਾਸ਼ਟਰੀ

1984 ਦੰਗੇ: ਸੱਜਣ ਕੁਮਾਰ ਦੀ ਅਪੀਲ ’ਤੇ ਸੁਣਵਾਈ ਦੀਵਾਲੀ ਤੋਂ ਬਾਅਦ

1984 ਦੰਗੇ: ਸੱਜਣ ਕੁਮਾਰ ਦੀ ਅਪੀਲ ’ਤੇ ਸੁਣਵਾਈ ਦੀਵਾਲੀ ਤੋਂ ਬਾਅਦ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਵਿਰੁੱਧ ਦਾਇਰ ਅਪੀਲ ’ਤੇ ਦੀਵਾਲੀ ਬਰੇਕ ਤੋਂ ਬਾਅਦ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਬਰੇਕ 20 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਇਹ 27 ਅਕਤੂਬਰ ਨੂੰ ਕੰਮ ਮੁੜ ਸ਼ੁਰੂ ਕਰੇਗਾ। ਜਸਟਿਸ ਜੇ. ਕੇ. ਮਹੇਸ਼ਵਰੀ ਅਤੇ ਵਿਜੇ ਬਿਸ਼ਨੋਈ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪਾਰਟੀਆਂ ਦੇ ਵਕੀਲਾਂ ਨੂੰ ਮਾਮਲੇ ਵਿੱਚ ਦੋਸ਼ਾਂ, ਗਵਾਹਾਂ ਦੀ ਗਵਾਹੀ ਅਤੇ ਟਰਾਇਲ ਕੋਰਟ ਤੇ ਹਾਈ ਕੋਰਟ ਦੇ ਫੈਸਲਿਆਂ ਬਾਰੇ ਵਿਸ਼ੇਸ਼ ਤੌਰ ‘ਤੇ ਦੱਸਣ ਲਈ ਕਿਹਾ।

ਬੈਂਚ ਨੇ ਕਿਹਾ, ‘‘ਜਦੋਂ ਫੈਸਲਾ ਬਦਲਿਆ ਗਿਆ, ਤਾਂ ਹਾਈ ਕੋਰਟ ਨੂੰ ਉਲਟ ਫੈਸਲਾ ਕਰਨ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ?’’ ਹਾਈ ਕੋਰਟ ਨੇ ਟਰਾਇਲ ਕੋਰਟ ਦੇ 2010 ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿੱਚ ਕੁਮਾਰ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਵਿੱਚ ਸੀ.ਬੀ.ਆਈ. ਵੱਲੋਂ ਸੀਨੀਅਰ ਵਕੀਲ ਆਰ. ਐਸ. ਚੀਮਾ ਪੇਸ਼ ਹੋਏ, ਜਦੋਂ ਕਿ ਕੁਮਾਰ ਦੀ ਨੁਮਾਇੰਦਗੀ ਸੀਨੀਅਰ ਵਕੀਲ ਗੋਪਾਲ ਸੰਕਰਨਾਰਾਇਣਨ ਨੇ ਕੀਤੀ।

ਕੁਮਾਰ ਦੀ ਅਪੀਲ ਤੋਂ ਇਲਾਵਾ ਸਹਿ-ਦੋਸ਼ੀ ਬਲਵਾਨ ਖੋਖਰ ਅਤੇ ਗਿਰਧਾਰੀ ਲਾਲ ਦੀਆਂ ਅਪੀਲਾਂ ਵੀ ਸੁਪਰੀਮ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਕੀਤੀਆਂ ਗਈਆਂ ਸਨ। ਕੁਮਾਰ ਨੇ ਹਾਈ ਕੋਰਟ ਦੇ 17 ਦਸੰਬਰ, 2018 ਦੇ ਫੈਸਲੇ ਦੀ ਪਾਲਣਾ ਵਿੱਚ 31 ਦਸੰਬਰ 2018 ਨੂੰ ਰਾਜਧਾਨੀ ਦੀ ਇੱਕ ਟਰਾਇਲ ਕੋਰਟ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕੁਮਾਰ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

Related posts

ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਨੂੰ ਤਰੱਕੀ ਦਿੱਤੀ

Current Updates

ਗੁਜਰਾਤ ਟਾਈਟਨਸ ਵਲੋਂ ਸੀਜ਼ਨ ਦੀ ਲਗਾਤਾਰ ਦੂਜੀ ਜਿੱਤ, ਦਿੱਲੀ ਨੂੰ ਘਰੇਲੂ ਮੈਦਾਨ ‘ਤੇ ਹਰਾਇਆ

Current Updates

ਟਰੰਪ-ਸ਼ੈਲੀ ਦੇ ਇਮੀਗ੍ਰੇਸ਼ਨ ਸਖ਼ਤੀ ਯੂਕੇ ਵੱਲੋਂ 19000 ਗੈਰਕਾਨੂੰਨੀ ਪਰਵਾਸੀ ਡਿਪੋਰਟ

Current Updates

Leave a Comment