December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਜੌਲੀ ਐੱਲਐੱਲਬੀ 3 ਦੀ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ; ਪਹਿਲੇ ਦਿਨ ਹੀ ਕੀਤੀ 12.75 ਕਰੋੜ ਦੀ ਕਮਾਈ

ਜੌਲੀ ਐੱਲਐੱਲਬੀ 3 ਦੀ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ; ਪਹਿਲੇ ਦਿਨ ਹੀ ਕੀਤੀ 12.75 ਕਰੋੜ ਦੀ ਕਮਾਈ

ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਜੌਲੀ ਐੱਲਐੱਲਬੀ 3’ ਨੇ ਪਹਿਲੇ ਦਿਨ ਬਾਕਸ ਆਫਿਸ ’ਤੇ 12.75 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ ਕੋਰਟਰੂਮ ਕਾਮੇਡੀ ਫਰੈਂਚਾਇਜ਼ੀ ਦਾ ਤੀਜਾ ਹਿੱਸਾ ਹੈ, ਜਿਸ ਦੀ ਸ਼ੁਰੂਆਤ 2013 ਵਿੱਚ ‘ਜੌਲੀ ਐੱਲਐੱਲਬੀ’ ਨਾਲ ਹੋਈ, ਜਿਸ ਵਿੱਚ ਅਰਸ਼ਦ ਵਾਰਸੀ ਨੇ ਮੇਰਠ ਦੇ ਸੰਘਰਸ਼ਸ਼ੀਲ ਵਕੀਲ ਜੌਲੀ ਤਿਆਗੀ ਦਾ ਕਿਰਦਾਰ ਨਿਭਾਇਆ।

2017 ਵਿੱਚ ‘ਜੌਲੀ ਐੱਲਐੱਲਬੀ 2’ ਵਿੱਚ ਅਕਸ਼ੈ ਕੁਮਾਰ ਨੇ ਕਾਨਪੁਰ ਦੇ ਵਕੀਲ ਜੌਲੀ ਮਿਸ਼ਰਾ ਦੀ ਭੂਮਿਕਾ ਨਿਭਾਈ। ਸਟਾਰ ਸਟੂਡੀਓ 18 ਦੁਆਰਾ ਨਿਰਮਿਤ ਇਸ ਫਿਲਮ ਨੂੰ ਸੁਭਾਸ਼ ਕਪੂਰ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਪਹਿਲੀਆਂ ਦੋ ਫਿਲਮਾਂ ਵੀ ਬਣਾਈਆਂ। ਇਸ ਵਿੱਚ ਅਮਰੀਤਾ ਰਾਓ ਅਤੇ ਸੌਰਭ ਸ਼ੁਕਲਾ ਮੁੱਖ ਭੂਮਿਕਾਵਾਂ ਵਿੱਚ ਹਨ। ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ‘ ਵੈਲਕਮ ਟੂ ਦ ਜੰਗਲ’ ਵੀ ਆ ਰਹੀ ਹੈ, ਜੋ ‘ਵੈਲਕਮ’ ਫਰੈਂਚਾਇਜ਼ੀ ਦਾ ਤੀਜਾ ਹਿੱਸਾ ਹੈ ਜਿਸ ਵਿੱਚ ਜੈਕਲੀਨ, ਰਵੀਨਾ ਟੰਡਨ, ਸ਼ਰੇਅਸ ਤਲਪਦੇ ਅਤੇ ਮਾਨੁਸ਼ੀ ਛਿੱਲਰ ਸ਼ਾਮਲ ਹਨ।

Related posts

ਕਾਂਸ਼ੀਰਾਮ ਦਾ ਸੰਘਰਸ਼ ਸਮਾਜਿਕ ਨਿਆਂ ਦੀ ਜੰਗ ’ਚ ਸਾਡਾ ਮਾਰਗ-ਦਰਸ਼ਨ ਕਰਦਾ ਰਹੇਗਾ: ਰਾਹੁਲ

Current Updates

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

Current Updates

ਮੁੰਬਈ ਪੁਲੀਸ ਨੂੰ ਆਈ ਕਾਲ: ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ ਅਤਿਵਾਦੀ

Current Updates

Leave a Comment