September 26, 2026
ਖਾਸ ਖ਼ਬਰਰਾਸ਼ਟਰੀ

ਪੁਣੇ: ਸੜਕ ਹਾਦਸੇ ’ਚ ਦੋ ਵਿਦਿਆਰਥੀ ਹਲਾਕ; ਦੋ ਜ਼ਖ਼ਮੀ

ਪੁਣੇ: ਸੜਕ ਹਾਦਸੇ ’ਚ ਦੋ ਵਿਦਿਆਰਥੀ ਹਲਾਕ; ਦੋ ਜ਼ਖ਼ਮੀ

ਪੁਣੇ- ਪੁਣੇ ਜ਼ਿਲ੍ਹੇ ਵਿੱਚ ਮੁੰਬਈ-ਬੰਗਲੂਰੂ ਹਾਈਵੇਅ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ’ਚ ਦੋ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਹਾਈਵੇਅ ਦੇ ਨਾਲ ਦੇਹੂ ਰੋਡ ਕੋਲ ਈਦਗਾਹ ਮੈਦਾਨ ਨੇੜੇ ਸਵੇਰੇ 5.45 ਵਜੇ ਵਾਪਰਿਆ, ਜਦੋਂ ਚਾਰੇ ਵਿਦਿਆਰਥੀ ਲੋਨਾਵਾਲਾ ਹਿੱਲ ਸਟੇਸ਼ਨ ਤੋਂ ਵਾਪਸ ਆ ਰਹੇ ਸਨ।

ਦੇਹੂ ਰੋਡ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰ ਨੇ ਪਿੱਛੇ ਤੋਂ ਇੱਕ ਕੰਟੇਨਰ ਟਰੱਕ ਨੂੰ ਟੱਕਰ ਮਾਰ ਦਿੱਤੀ। ਇਹ ਚਾਰੇ Symbiosis ਕਾਲਜ ਦੇ ਬੀਬੀਏ ਵਿਦਿਆਰਥੀ ਸਨ ਅਤੇ ਸੈਰ-ਸਪਾਟੇ ਲਈ ਲੋਨਾਵਾਲਾ ਗਏ ਸਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪੁਣੇ ਵਾਪਸ ਆਉਂਦੇ ਸਮੇਂ ਵਾਪਰਿਆ।ਪੁਣੇ: ਸੜਕ ਹਾਦਸੇ ’ਚ ਦੋ ਵਿਦਿਆਰਥੀ ਹਲਾਕ; ਦੋ ਜ਼ਖ਼ਮੀ

ਅਧਿਕਾਰੀ ਨੇ ਦੱਸਿਆ, ‘ਟੱਕਰ ਕਾਰਨ ਦਿਵਿਆ ਰਾਜ ਸਿੰਘ ਰਾਠੌੜ (20) ਅਤੇ ਸਿਧਾਂਤ ਆਨੰਦ ਸ਼ੇਖਰ (20) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ – ਹਰਸ਼ ਮਿਸ਼ਰਾ (21) ਅਤੇ ਨਿਹਾਰ ਤਾਂਬੋਲੀ (20) – ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।’’ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਟਰੱਕ ਡਰਾਈਵਰ, ਜਿਸ ਦੀ ਪਛਾਣ ਮਨੀਸ਼ ਕੁਮਾਰ ਸੂਰਜ ਮਨੀਪਾਲ (39), ਮੁੰਬਈ ਦੇ ਵਡਾਲਾ ਨਿਵਾਸੀ ਵਜੋਂ ਹੋਈ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।

Related posts

ਕੇਜਰੀਵਾਲ ਅਤੇ ਮੁੱਖ ਮੰਤਰੀ ਵੱਲੋਂ ਉਦਯੋਗਿਕ ਵਿਕਾਸ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ 12 ਨਵੀਆਂ ਪਹਿਲਕਦਮੀਆਂ ਸ਼ੁਰੂ

Current Updates

ਹੁਣ ਬਿਨਾਂ ਪ੍ਰਵਾਨਗੀ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ

Current Updates

ਦਿੱਲੀ-NCR ਦੀ ਹਾਲਤ ਬਹੁਤ ਗੰਭੀਰ, ਕੇਂਦਰੀ ਸਿਹਤ ਸਕੱਤਰ ਨੇ ਜਾਰੀ ਕੀਤੀ ਐਡਵਾਈਜ਼ਰੀ; GRAP-4 ਸਬੰਧੀ SC ਦੀਆਂ ਸਖ਼ਤ ਹਦਾਇਤਾਂ

Current Updates

Leave a Comment