December 1, 2025
ਅੰਤਰਰਾਸ਼ਟਰੀਖਾਸ ਖ਼ਬਰ

ਇਜ਼ਰਾਈਲ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ

ਇਜ਼ਰਾਈਲ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ

ਇਜ਼ਰਾਈਲ- ਇਜ਼ਰਾਈਲ ਦੀ ਹਮਾਸ ਨਾਲ ਚੱਲ ਰਹੀ 22 ਮਹੀਨਿਆਂ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਦਾ ਅਰਥ ਉਸ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਹੈ। ਇਸ ਕਾਰਨ ਫਲਸਤੀਨੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਬੰਦੀ ਬਣਾਏ ਇਜ਼ਰਾਇਲੀ ਨਾਗਰਿਕਾਂ ’ਚ ਦਹਿਸ਼ਤ ਫ਼ੈਲ ਗਈ ਹੈ। ਇਸ ਫ਼ੈਸਲੇ ਨੇ ਸੰਘਰਸ਼ ਖ਼ਤਮ ਕਰਨ ਦੇ ਕੌਮਾਂਤਰੀ ਦਬਾਅ ਨੂੰ ਹੋਰ ਵਧਾ ਦਿੱਤਾ ਹੈ।

ਇਜ਼ਰਾਈਲ ਦੀਆਂ ਹਵਾਈ ਅਤੇ ਜ਼ਮੀਨੀ ਕਾਰਵਾਈਆਂ ਕਾਰਨ ਗਾਜ਼ਾ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ। ਜ਼ਿਆਦਾਤਰ ਆਬਾਦੀ ਬੇਘਰ ਹੋ ਚੁੱਕੀ ਹੈ। ਵੱਡੇ ਖੇਤਰ ਤਬਾਹ ਹੋ ਚੁੱਕੇ ਹਨ ਅਤੇ ਇਲਾਕੇ ’ਚ ਭੁੱਖਮਰੀ ਫ਼ੈਲ ਗਈ ਹੈ। ਇੱਕ ਹੋਰ ਵੱਡੀ ਜ਼ਮੀਨੀ ਕਾਰਵਾਈ ਕਦੋਂ ਸ਼ੁਰੂ ਹੋਵੇਗੀ, ਇਹ ਸਪੱਸ਼ਟ ਨਹੀਂ ਹੈ। ਇਸ ਲਈ ਹਜ਼ਾਰਾਂ ਫੌਜੀਆਂ ਨੂੰ ਤਿਆਰ ਕਰਨਾ ਅਤੇ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣਾ ਪਵੇਗਾ, ਜਿਸ ਨਾਲ ਗਾਜ਼ਾ ਦਾ ਮਾਨਵਤਾਵਾਦੀ ਸੰਕਟ ਹੋਰ ਬਦਤਰ ਹੋ ਜਾਵੇਗਾ। ਇਸ ਯੋਜਨਾ ਤੋਂ ਜਾਣੂ ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਕਾਰਵਾਈ ‘ਹੌਲੀ-ਹੌਲੀ’ ਹੋਵੇਗੀ ਅਤੇ ਇਸ ਦੀ ਕੋਈ ਸ਼ੁਰੂਆਤੀ ਤਰੀਕ ਨਹੀਂ ਹੈ। ਉੱਧਰ, ਹਮਾਸ ਨੇ ਇਜ਼ਰਾਈਲ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ। ਬਿਆਨ ਵਿੱਚ ਸਮੂਹ ਨੇ ਕਿਹਾ, ‘‘ਫਲਸਤੀਨੀ ਲੋਕਾਂ ਵਿਰੁੱਧ ਹਮਲੇ ਨੂੰ ਵਿਆਪਕ ਤੇ ਤੇਜ਼ ਕਰਨਾ ਸੌਖਾ ਨਹੀਂ ਹੋਵੇਗਾ।’’

ਸ੍ਰੀਲੰਕਾ ਵੱਲੋਂ ਗਾਜ਼ਾ ’ਤੇ ਇਜ਼ਰਾਇਲੀ ਕੰਟਰੋਲ ਦੀ ਯੋਜਨਾ ’ਤੇ ਚਿੰਤਾ ਜ਼ਾਹਿਰ: ਸ੍ਰੀਲੰਕਾ ਨੇ ਅੱਜ ਗਾਜ਼ਾ ’ਤੇ ਇਜ਼ਰਾਈਲ ਦੇ ਫੌਜੀ ਕੰਟਰੋਲ ਦੇ ਫੈਸਲੇ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਹਿੰਸਾ ਹੋਰ ਵਧੇਗੀ। ਇੱਕ ਬਿਆਨ ਵਿੱਚ, ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਜੰਗਬੰਦੀ ਦੀ ਮੰਗ ਕਰਦਿਆਂ ਸਾਰੇ ਪੱਖਾਂ ਨੂੰ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਕੂਟਨੀਤਕ ਗੱਲਬਾਤ ਰਾਹੀਂ ਮਤਭੇਦ ਸੁਲਝਾਉਣ ਦੀ ਅਪੀਲ ਕੀਤੀ ਹੈ।

Related posts

ਸੋਨੀਆ ਗਾਂਧੀ ਵੱਲੋਂ ‘ਇੰਦਰਾ ਗਾਂਧੀ ਭਵਨ’ ਦਾ ਉਦਘਾਟਨ

Current Updates

ਆਮਿਰ ਖ਼ਾਨ ਦਾ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਅਤੇ AI ਸਿਰਜਤ ਹੋਣ ਦਾ ਦਾਅਵਾ

Current Updates

ਨਜ਼ਰਬੰਦੀ ਨੂੰ ਚੁਣੌਤੀ: ਸੁਪਰੀਮ ਕੋਰਟ ਵੱਲੋਂ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ, ਹਾਈ ਕੋਰਟ ਜਾਣ ਲਈ ਕਿਹਾ

Current Updates

Leave a Comment