August 12, 2026
ਅੰਤਰਰਾਸ਼ਟਰੀਖਾਸ ਖ਼ਬਰ

ਡਬਲਿਨ: ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਹਮਲਾ, ਜਾਂਚ ਸ਼ੁਰੂ

ਡਬਲਿਨ: ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਹਮਲਾ, ਜਾਂਚ ਸ਼ੁਰੂ

ਡਬਲਿਨ- ਆਇਰਲੈਂਡ ਵਿੱਚ 23 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਇੱਕ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਰਾਜਧਾਨੀ ਡਬਲਿਨ ਵਿੱਚ ਬਿਨਾਂ ਭੜਕਾਹਟ ਦੇ ਹਮਲਾ ਕੀਤਾ ਗਿਆ ਹੈ। ਸਥਾਨਕ ਪੁਲੀਸ (ਗਾਰਦਾ) ਨੇ ਇਸ ਹਿੰਸਕ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 40 ਸਾਲਾ ਲਖਵੀਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ 20 ਸਾਲ ਦੀ ਉਮਰ ਦੇ ਦੋ ਨੌਜਵਾਨਾਂ ਨੂੰ ਆਪਣੀ ਟੈਕਸੀ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਡਬਲਿਨ ਦੇ ਬਾਲੀਮੁਨ ਉਪਨਗਰ ਦੇ ਪੌਪਿਨਟ੍ਰੀ ਇਲਾਕੇ ਵਿੱਚ ਛੱਡਿਆ।

ਮੰਜ਼ਿਲ ‘ਤੇ ਪਹੁੰਚਣ ’ਤੇ ਕਥਿਤ ਤੌਰ ’ਤੇ ਉਨ੍ਹਾਂ ਨੌਜਵਾਨਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੇ ਸਿਰ ’ਤੇ ਬੋਤਲ ਨਾਲ ਦੋ ਵਾਰ ਹਮਲਾ ਕੀਤਾ। ਸ਼ੱਕੀਆਂ ਭੱਜਣ ਮੌਕੇ ਕਥਿਤ ਤੌਰ ‘ਤੇ ਚੀਕਿਆ ‘ਆਪਣੇ ਦੇਸ਼ ਵਾਪਸ ਜਾਓ।’ ਸਿੰਘ ਨੇ ‘ਡਬਲਿਨ ਲਾਈਵ’ ਨੂੰ ਦੱਸਿਆ, ‘‘ਮੈਂ 10 ਸਾਲਾਂ ਵਿੱਚ ਅਜਿਹਾ ਕਦੇ ਨਹੀਂ ਦੇਖਿਆ, ਮੈਂ ਹੁਣ ਸੱਚਮੁੱਚ ਡਰਿਆ ਹੋਇਆ ਹਾਂ ਅਤੇ ਫਿਲਹਾਲ ਕੰਮ ਤੋਂ ਛੁੱਟੀ ’ਤੇ ਹਾਂ। ਵਾਪਸ ਜਾਣਾ ਬਹੁਤ ਔਖਾ ਹੋਵੇਗਾ। ਮੇਰੇ ਬੱਚੇ ਬਹੁਤ ਡਰੇ ਹੋਏ ਹਨ।’’

ਡਬਲਿਨ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੰਘ ਨੂੰ ਸ਼ਹਿਰ ਦੇ ਬਿਊਮੋਂਟ ਹਸਪਤਾਲ ਲਿਜਾਇਆ ਗਿਆ। ਬੁਲਾਰੇ ਨੇ ਕਿਹਾ, ‘‘ਗਾਰਦਾ ਸ਼ੁੱਕਰਵਾਰ 1 ਅਗਸਤ 2025 ਨੂੰ ਰਾਤ ਲਗਪਗ 11:45 ਵਜੇ ਪੌਪਿਨਟ੍ਰੀ ਬਾਲੀਮੁਨ ਡਬਲਿਨ 11 ਵਿੱਚ ਹੋਏ ਇੱਕ ਹਮਲੇ ਦੀ ਜਾਂਚ ਕਰ ਰਿਹਾ ਹੈ। ਇੱਕ 40 ਸਾਲਾ ਵਿਅਕਤੀ ਨੂੰ ਇਲਾਜ ਲਈ ਬਿਊਮੋਂਟ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਜਾਂਚ ਜਾਰੀ ਹੈ।’’

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਦੂਤਾਵਾਸ ਵੱਲੋਂ ਇੱਕ ਸਲਾਹ (ਐਡਵਾਈਜ਼ਰੀ) ਜਾਰੀ ਕੀਤੀ ਗਈ ਸੀ। ਇਸ ਵਿੱਚ ਰਾਜਧਾਨੀ ਡਬਲਿਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲ ਹੀ ਵਿੱਚ ਹੋਏ ਹਮਲਿਆਂ ਤੋਂ ਬਾਅਦ ਸੁਰੱਖਿਆ ਸੰਬੰਧੀ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਸਨ ਅਤੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਸੀ।

ਇਹ ਐਡਵਾਈਜ਼ਰੀ 19 ਜੁਲਾਈ ਨੂੰ ਡਬਲਿਨ ਦੇ ਟੈਲਾਘਟ ਉਪਨਗਰ ਵਿੱਚ ਪਾਰਕਹਿਲ ਰੋਡ ’ਤੇ ਇੱਕ 40 ਸਾਲਾ ਭਾਰਤੀ ਵਿਅਕਤੀ ‘ਤੇ ਹੋਏ ਬੇਰਹਿਮ ਹਮਲੇ ਤੋਂ ਬਾਅਦ ਆਈ ਹੈ, ਜਿਸ ਨੂੰ ਸਥਾਨਕ ਲੋਕਾਂ ਨੇ ਨਸਲੀ ਹਿੰਸਾ ਕਰਾਰ ਦਿੱਤਾ ਸੀ।

Related posts

ਯੂਪੀ: ਬੁਲੰਦਸ਼ਹਿਰ ਵਿੱਚ ਅਣਵਿਆਹੇ ਜੋੜੇ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

Current Updates

सकारात्मकता बाँटना सच्ची देश सेवा है: डा. आशा किरण

Current Updates

ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Current Updates

Leave a Comment