December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਮਦਰ ਟੈਰੇਸਾ ‘ਤੇ ਬਣੀ ਫਿਲਮ ਦਾ ਵੈਨਿਸ ਫਿਲਮ ਮੇਲੇ ’ਚ ਹੋਵੇਗਾ ਪ੍ਰੀਮੀਅਰ

ਮਦਰ ਟੈਰੇਸਾ 'ਤੇ ਬਣੀ ਫਿਲਮ ਦਾ ਵੈਨਿਸ ਫਿਲਮ ਮੇਲੇ ’ਚ ਹੋਵੇਗਾ ਪ੍ਰੀਮੀਅਰ

ਮੁੰਬਈ- ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟ੍ਰੂਗਰ ਮਿਤੇਵਸਕਾ (Macedonian director Teona Strugar Mitevska) ਦੀ ਫਿਲਮ ‘ਮਦਰ’, ਜੋ ਕਿ ਮਦਰ ਟੈਰੇਸਾ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਅੰਸ਼ਕ ਤੌਰ ‘ਤੇ ਇਸ ਸ਼ਹਿਰ ਵਿੱਚ ਫਿਲਮਾਈ ਗਈ ਹੈ, ਦਾ ਪ੍ਰੀਮੀਅਰ ਆਗਾਮੀ 82ਵੇਂ ਕੌਮਾਂਤਰੀ ਵੈਨਿਸ ਫਿਲਮ ਫੈਸਟੀਵਲ (International Venice Film Festival) ਵਿੱਚ ਕੀਤਾ ਜਾਵੇਗਾ।

ਬ੍ਰਸੇਲਜ਼-ਅਧਾਰਤ, ਮਕਦੂਨਿਆਈ ਫਿਲਮ ਨਿਰਮਾਤਾ ਦੁਆਰਾ ਬਣਾਈ ਗਈ ਸੱਤਵੀਂ ਫੀਚਰ ਫਿਲਮ ‘ਮਦਰ’ ਵਿੱਚ ਸਵੀਡਿਸ਼ ਅਦਾਕਾਰਾ ਨੂਮੀ ਰੈਪੇਸ (Noomi Rapace) ਮਦਰ ਟੈਰੇਸਾ ਦੀ ਭੂਮਿਕਾ ਨਿਭਾ ਰਹੀ ਹੈ। ਮਦਰ ਟੈਰੇਸਾ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਤ ਦਾ ਦਰਜਾ ਦਿੱਤਾ ਗਿਆ ਸੀ।

ਇਹ ਫਿਲਮ ਫੈਸਟੀਵਲ 27 ਅਗਸਤ ਤੋਂ 6 ਸਤੰਬਰ ਦੇ ਵਿਚਕਾਰ ਹੋਵੇਗਾ। ਇਹ ਫਿਲਮ ਦੂਜੀ ਸੰਸਾਰ ਜੰਗ ਦੇ ਅੰਤ ਤੋਂ ਕੁਝ ਹਫ਼ਤਿਆਂ ਬਾਅਦ ਇਕ ਨਨ ਭਾਵ ਮਦਰ ਟੈਰੇਸਾ ਵੱਲੋਂ ਆਪਣੀ ਧਾਰਮਿਕ-ਸਮਾਜਸੇਵੀ ਸੰਸਥਾ ‘ਮਿਸ਼ਨਰੀਜ਼ ਆਫ਼ ਚੈਰਿਟੀ’ (Missionaries of Charity) ਦੀ ਸਥਾਪਨਾ ਤੋਂ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੇ ਜੀਵਨ ਦੇ ਇੱਕ ਸੰਖੇਪ ਸਮੇਂ ‘ਤੇ ਕੇਂਦ੍ਰਿਤ ਹੈ ਅਤੇ ਕੋਲਕਾਤਾ ਵਿੱਚ 1948 ਦੇ ਸਮੇਂ ਨੂੰ ਦਰਸਾਉਂਦੀ ਹੈ।

ਫਿਲਮ ਦੇ ਇੱਕ ਅਹਿਮ ਹਿੱਸੇ ਦੀ ਸ਼ੂਟਿੰਗ 2024 ਵਿੱਚ ਇਸ ਸ਼ਹਿਰ ਕੋਲਕਾਤਾ ਵਿੱਚ ਪ੍ਰਸਿੱਧ ਹਾਵੜਾ ਪੁਲ ਅਤੇ ਕੁਮਾਰਤੁਲੀ, ਕਾਲੀਘਾਟ, ਐਂਟਾਲੀ, ਲੋਰੇਟੋ ਕਾਨਵੈਂਟ ਵਰਗੇ ਸਥਾਨਾਂ ‘ਤੇ ਕੀਤੀ ਗਈ ਸੀ, ਜਿੱਥੇ ਮਦਰ ਟੈਰੇਸਾ ਨੇ ਇੱਕ ਵਾਰ ਪੜ੍ਹਾਇਆ ਸੀ। ਇਹ ਜਾਣਕਾਰੀ ਫਿਲਮ ਦੇ ਸਹਿ-ਨਿਰਮਾਤਾ ਪ੍ਰਤੀਕ ਬਾਗੀ ਨੇ ਸ਼ੁੱਕਰਵਾਰ ਨੂੰ ਇਥੇ ਦਿੱਤੀ ਹੈ।

Related posts

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਸਵੇਰੇ 10:55 ਵਜੇ ਆਖਰੀ ਸਾਹ ਲਏ

Current Updates

ਪ੍ਰਸ਼ਾਸਨ ਵੱਲੋਂ ਰਾਜਪੁਰਾ ਦੇ ਘੱਗਰ ਨੇੜਲੇ ਪਿੰਡਾਂ ਲਈ ਐਡਵਾਈਜ਼ਰੀ ਜਾਰੀ

Current Updates

ਜੰਮੂ-ਕਸ਼ਮੀਰ: ਸੋਪੋਰ ’ਚ ਅਤਿਵਾਦ ਵਿਰੋਧੀ ਅਭਿਆਨ ਤੀਜੇ ਦਿਨ ਮੁਕੰਮਲ

Current Updates

Leave a Comment