December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮੋਟਰਸਾਈਕਲਾਂ ਦੀ ਟੱਕਰ ਮਗਰੋਂ ਪੁੁਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ

ਮੋਟਰਸਾਈਕਲਾਂ ਦੀ ਟੱਕਰ ਮਗਰੋਂ ਪੁੁਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ

ਨਾਭਾ- ਭਵਾਨੀਗੜ੍ਹ ਰੋਡ ’ਤੇ ਬਣੇ ਰੇਲਵੇ ਓਵਰਬ੍ਰਿਜ ਉੱਪਰ ਅੱਜ ਸਵੇਰੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਨੌਜਵਾਨ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਟੱਕਰ ਮਗਰੋਂ ਵਿਵੇਕ ਨਾਂ ਦਾ ਨੌਜਵਾਨ ਉੱਛਲ ਕੇ ਪੁਲ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਹਸਪਤਾਲ ਲਿਜਾਣ ਦੌਰਾਨ ਰਸਤੇ ਵਿਚ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਕਰਾਲਾ ਪਿੰਡ ਤੋਂ ਮਨਪ੍ਰੀਤ ਸਿੰਘ ਆਪਣੀ ਮਾਤਾ ਗੁਰਮੇਲ ਕੌਰ ਨਾਲ ਮੋਟਰਸਾਈਕਲ ’ਤੇ ਨਾਭਾ ਆ ਰਿਹਾ ਸੀ ਤੇ ਦੂਜੇ ਪਾਸਿਓਂ ਐੱਸਏਐੱਲ ਆਟੋਮੋਟਿਵ ਲਿਮਟਿਡ ਦੇ ਦੋ ਮੁਲਾਜ਼ਮ ਗੁਰਵੀਰ ਅਤੇ ਵਿਵੇਕ ਕੰਮ ’ਤੇ ਜਾ ਰਹੇ ਸਨ। ਚਸ਼ਮਦੀਦਾਂ ਮੁਤਾਬਕ ਦੋਵੇਂ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਇੱਕ ਮੋਟਰਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਪੁਲ ਦਾ ਬਨੇਰਾ ਛੋਟਾ ਹੋਣ ਕਾਰਨ ਹੇਠਾਂ ਡਿੱਗ ਗਿਆ। ਇਸ ਪੁਲ ਦੀ ਉਚਾਈ ਲਗਪਗ 50 ਫੁੱਟ ਹੈ। ਰਾਹਗੀਰਾਂ ਨੇ 108 ’ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ ਤੇ ਲੋਕਾਂ ਨੇ ਹੀ ਚਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਵਿਵੇਕ ਦੀ ਹਸਪਤਾਲ ਲਿਜਾਣ ਦੌਰਾਨ ਰਸਤੇ ਵਿਚ ਹੀ ਮੌਤ ਹੋ ਗਈ। ਨਾਭਾ ਦੇ ਹਸਪਤਾਲ ਦੇ ਡਾਕਟਰਾਂ ਨੇ ਗਾਜ਼ੀਆਬਾਦ ਦੇ ਵਸਨੀਕ 22 ਸਾਲਾ ਵਿਵੇਕ ਅਤੇ ਪਾਲੀਆ ਪਿੰਡ ਦੇ ਵਸਨੀਕ 40 ਸਾਲਾ ਗੁਰਵੀਰ ਨੂੰ ਪਟਿਆਲਾ ਰੈੱਫਰ ਕਰ ਦਿੱਤਾ। ਹਸਪਤਾਲ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਮਰੀਜ਼ ਨੂੰ ਪਟਿਆਲਾ ਲਿਜਾਣ ਲਈ ਅੱਧੇ ਘੰਟੇ ਤੱਕ ਕੋਈ ਸਰਕਾਰੀ ਐਂਬੂਲੈਂਸ ਨਾ ਪਹੁੰਚੀ ਤਾਂ ਲੋਕਾਂ ਨੇ ਇੱਕ ਪ੍ਰਾਈਵੇਟ ਐਂਬੂਲੈਂਸ ਰਾਹੀਂ ਉਸ ਨੂੰ ਪਟਿਆਲਾ ਭੇਜਿਆ। ਹਾਲਾਂਕਿ ਨਾਭਾ ਹਸਪਤਾਲ ’ਚ ਹੀ ਦੋ ਐਂਬੂਲੈਂਸ ਖੜ੍ਹੀਆਂ ਸਨ ਪਰ ਕੋਈ ਡਰਾਈਵਰ ਮੌਜੂਦ ਨਹੀਂ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਵਿਵੇਕ ਦੀ ਮੌਤ ਹੋ ਗਈ।

Related posts

ਕਪਿਲ ਸ਼ਰਮਾ ਨੇ ਸਰੀ ’ਚ ‘Kap’s Café’ ਖੋਲ੍ਹਿਆ

Current Updates

ਬਜਟ ਵਿਚ ਮੱਧ ਵਰਗ ਲਈ ਕੁਝ ਨਹੀਂ, ਸਿਰਫ਼ ਬਿਹਾਰ ਨੂੰ ਖੁਸ਼ ਕਰਨ ਦੀ ਕਵਾਇਦ: ਵਿਰੋਧੀ ਧਿਰਾਂ

Current Updates

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲੇ, 200 ਮੌਤਾਂ

Current Updates

Leave a Comment