December 1, 2025
ਅੰਤਰਰਾਸ਼ਟਰੀਖਾਸ ਖ਼ਬਰਪੰਜਾਬਰਾਸ਼ਟਰੀ

ਕੈਨੇਡਾ ਵਿੱਚ ਦਰਿਆ ’ਚ ਰੁੜਿਆ ਮਾਨਸਾ ਦਾ ਨੌਜਵਾਨ

ਕੈਨੇਡਾ ਵਿੱਚ ਦਰਿਆ ’ਚ ਰੁੜਿਆ ਮਾਨਸਾ ਦਾ ਨੌਜਵਾਨ

ਮਾਨਸਾ- ਮਾਨਸਾ ਦੇ ਨੌੌਜਵਾਨ ਦੀ ਕੈਨੇਡਾ ਦੇ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਜਤਿਨ ਗਰਗ 11 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਵਾਲੀਬਾਲ ਖੇਡਦਿਆਂ ਦਰਿਆ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਦਰਿਆ ਵਿੱਚੋਂ ਵਾਲੀਬਾਲ ਚੁੱਕ ਰਿਹਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਗਈ ਅਤੇ ਇੱਕ ਹਫ਼ਤੇ ਬਾਅਦ ਪੁਲੀਸ ਨੁੂੰ ਨੌਜਵਾਨ ਦੀ ਲਾਸ਼ ਚਾਰ ਕਿਲੋਮੀਟਰ ਦੂਰ ਦਰਿਆ ’ਚੋਂ ਮਿਲੀ।

ਪੁਲੀਸ ਵੱਲੋਂ ਜਤਿਨ ਦੀ ਮੌਤ ਬਾਰੇ ਪਰਿਵਾਰ ਨੂੰ ਇਤਲਾਹ ਦਿੱਤੀ ਤਾਂ ਪਰਿਵਾਰ ਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਮਾਪਿਆਂ ਨੇ ਸਰਕਾਰ ਤੋਂ ਜਤਿਨ ਦੀ ਦੇਹ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਪਰਿਵਾਰਿਕ ਮੈਂਬਰਾਂ ਦੇ ਦੱਸਿਆ ਕਿ ਜਤਿਨ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਉਂ ਵਿੱਚ ਇੰਜਨੀਅਰ ਦੀ ਨੌਕਰੀ ਕਰਦਾ ਸੀ, ਜਿਸ ਤੋਂ ਬਾਅਦ ਉਹ ਵਧੇਰੇ ਪੜ੍ਹਾਈ ਕਰਨ ਕੈਨੇਡਾ ਚਲਾ ਗਿਆ।

ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਿਨ ਆਪਣੇ ਸਾਥੀਆਂ ਨਾਲ ਕੈਨੇਡਾ ਦੇ ਉਵਰਲੈਂਜ ਪਾਰਤ ’ਚ ਵਾਲੀਬਾਲ ਖੇਡ ਰਿਹਾ ਸੀ ਤੇ ਅਚਾਨਕ ਵਾਲੀਬਾਲ ਦਰਿਆ ਕਿਨਾਰੇ ਡਿੱਗ ਪਈ, ਜਦੋਂ ਜਤਿਨ ਨੇ ਵਾਲੀਬਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦਰਿਆ ਵਿੱਚ ਰੁੜ ਗਿਆ। ਉਸ ਦੇ ਸਾਥੀਆਂ ਨੇ ਜਤਿਨ ਨੁੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਅੱਗੇ ਰੁੜ ਗਿਆ। ਹਾਲਾਂਕਿ ਲਗਾਤਾਰ ਜਾਂਚ ਕਰਨ ਤੋਂ ਬਾਅਦ ਕਰੀਬ ਇੱਕ ਹਫ਼ਤੇ ਬਾਅਦ ਲਾਸ਼ ਦੂਰ ਮੈਕਅਰਬਰ ਆਈਲੈਂਡ ਪਾਰਕ ਨੇੜਿਓਂ ਦਰਿਆ ਵਿੱਚੋਂ ਮਿਲੀ।

ਮਾਨਸਾ ਦਾ ਜੰਮਪਲ ਜਤਿਨ ਗਰਗ ਕੈਪਲੂਪਸ ਦੀ ਥੌਮਸਨ ਯੂਨੀਵਰਸਿਟੀ ਵਿੱਚ ਚੇਨ ਮੈਨੇਜਮੈਂਟ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਯੂਨੀਵਰਸਿਟੀ ’ਚ ਆਪਣੇ ਗਰੁੱਪ ਦੇ ਵਿਦਿਆਰਥੀਆਂ ਦਾ ਪ੍ਰਧਾਨ ਵੀ ਸੀ। ਹਾਲਾਂਕਿ ਦੇਹ ਨੁੂੰ ਵਤਨ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ।

ਜਤਿਨ ਦੇ ਚਾਚਾ ਨੇ ਦੱਸਿਆ ਕਿ ਜਤਿਨ ਗਰਗ ਦੇ ਪਿਤਾ ਧਰਮਪਾਲ ਮਾਨਸਾ ਦੇ ਰਹਿਣ ਵਾਲੇ ਸਨ ਅਤੇ 2004 ਤੋਂ ਚੰਡੀਗੜ੍ਹ ਰਹਿ ਰਹੇ ਹਨ। ਹਾਲਾਂਕਿ ਜਤਿਨ ਦਾ ਅੰਤਿਮ ਸੰਸਕਾਰ ਮਾਨਸਾ ਵਿੱਚ ਹੀ ਕੀਤਾ ਜਾਵੇਗਾ। ਮਾਨਸਾ ਦੇ ਸਮਾਜ ਸੇਵੀਆਂ ਅਤੇ ਹੋਰ ਸੰਸਥਾਵਾਂ ਨੇ ਜਤਿਨ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।

Related posts

ਕਠੂਆ: ਅਤਿਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੀਜੇ ਦਿਨ ਵੀ ਜਾਰੀ

Current Updates

ਆਨਲਾਈਨ ਸੱਟੇਬਾਜ਼ੀ ਐਪ: ਕ੍ਰਿਕਟਰ ਰੌਬਿਨ ਉਥੱਪਾ ਈਡੀ ਅੱਗੇ ਪੇਸ਼

Current Updates

ਜਿੱਤ ਦਾ ਸਿਹਰਾ ਟੀਮ ਦੇ ਹਰ ਮੈਂਬਰ ਸਿਰ: ਹਰਮਨਪ੍ਰੀਤ

Current Updates

Leave a Comment