December 28, 2025
ਖਾਸ ਖ਼ਬਰਪੰਜਾਬਰਾਸ਼ਟਰੀ

ਘੱਗਰ ਤੇ ਟਾਂਗਰੀ ਨਦੀ ਦੇ ਕਿਨਾਰੇ ਮਜ਼ਬੂਤ ਕਰਨ ਲਈ 20 ਕਰੋੜ ਪਾਸ

ਘੱਗਰ ਤੇ ਟਾਂਗਰੀ ਨਦੀ ਦੇ ਕਿਨਾਰੇ ਮਜ਼ਬੂਤ ਕਰਨ ਲਈ 20 ਕਰੋੜ ਪਾਸ

ਦੇਵੀਗੜ੍ਹ- ਹਲਕਾ ਸਨੌਰ ਅਧੀਨ ਪੈਂਦੀਆਂ ਨਦੀਆਂ, ਨਾਲਿਆਂ ਅਤੇ ਘੱਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ, ਖੁਦਾਈ ਤੇ ਸਫ਼ਾਈ ਕਰਨ ਲਈ ਲਗਪਗ 20 ਕਰੋੜ ਰੁਪਏ ਪਾਸ ਹੋ ਗਏ ਹਨ। ਇਹ ਜਾਣਕਾਰੀ ਡਰੇਨ ਵਿਭਾਗ ਦੇ ਐੱਸਡੀਓ ਰਕਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਸਬਾ ਦੇਵੀਗੜ੍ਹ ਤੋਂ ਚੜ੍ਹਦੇ ਵੱਲ ਪੈਂਦੀ ਟਾਂਗਰੀ ਨਦੀ ਜਿਸ ਵਿੱਚ ਹੜ੍ਹਾਂ ਦੌਰਾਨ ਬਹੁਤ ਜ਼ਿਆਦਾ ਪਾਣੀ ਆਉਂਦਾ ਹੈ ਅਤੇ ਕਈ ਵਾਰ ਹੜ੍ਹ ਆਉਣ ਨਾਲ ਕਾਫੀ ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਟਾਂਗਰੀ ਨਦੀ ਦੀ ਲਗਪਗ 20 ਕਿਲੋਮੀਟਰ ਤੱਕ ਖੁਦਾਈ 16 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਈ ਜਾਵੇਗੀ ਤੇ ਇਹ ਕੰਮ ਬਰਸਾਤਾਂ ਤੋਂ ਬਾਅਦ ਸ਼ੁਰੂ ਹੋਵੇਗਾ ਤੇ 31 ਮਾਰਚ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਾਂਗਰੀ ਨਦੀ ਅਧੀਨ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ, ਉਨ੍ਹਾਂ ਨੂੰ ਉਸ ਦੀ ਕੀਮਤ ਅਦਾ ਕੀਤੀ ਜਾਵੇਗੀ। ਐੱਸਡੀਓ ਨੇ ਅੱਗੇ ਦੱਸਿਆ ਕਿ 4 ਕਰੋੜ ਦੀ ਲਾਗਤ ਨਾਲ ਘੱਗਰ ਦਰਿਆ ਵਿੱਚ ਪਿੰਡ ਹਡਾਣਾ ਅਤੇ ਮਾੜੂ ਨੇੜੇ ਪੱਥਰ ਲਗਾ ਕੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ। ਪਿੰਡ ਬੁੱਧਮੋਰ ਨੇੜੇ ਛੋਟੀ ਟਾਂਗਰੀ ਦੀ ਖੁਦਾਈ ਲਈ 50 ਲੱਖ ਰੁਪਏ ਖਰਚ ਕੇ ਇਸ ਨੂੰ ਚੌੜਾ ਤੇ ਡੂੰਘਾ ਕੀਤਾ ਜਾਵੇਗਾ। ਇਸ ਇਲਾਕੇ ਦਾ ਸਭ ਤੋਂ ਲੰਬਾ ਮੀਰਾਂਪੁਰ ਚੋਅ ਦੇ ਬੰਨ੍ਹਾਂ ਦੀ ਮੁਰੰਮਤ ਨਰੇਗਾ ਸਕੀਮ ਰਾਹੀਂ ਕਰਵਾਈ ਜਾਵੇਗੀ ਜੋ ਕਿ 31 ਜੁਲਾਈ ਤੱਕ ਮੁਕੰਮਲ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਪਿੰਡ ਬੀਬੀਪੁਰ ਦੇ ਰਿੰਗ ਬੰਨ੍ਹ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।

Related posts

ਮੈਕਸੀਕੋ ਵੱਲੋਂ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਦੇ ਸਮਾਨ ’ਤੇ 50 ਫੀਸਦੀ ਤੱਕ ਟੈਕਸ ਦਾ ਐਲਾਨ

Current Updates

ਫ਼ਸਲੀ ਵਿਭਿੰਨਤਾ ਸਮੇਂ ਦੀ ਲੋੜ: ਚੌਹਾਨ

Current Updates

ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਦੀ ਝਲਕ, ਦੇਵੇਂਦਰ ਫੜਨਵੀਸ ਨੇ ਸ਼ੇਅਰ ਕੀਤੀ ਦਿਲਚਸਪ ਵੀਡੀਓ

Current Updates

Leave a Comment