December 27, 2025
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦੇਵਾਂਗੇ: ਅਸ਼ਵਨੀ ਸ਼ਰਮਾ

ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦੇਵਾਂਗੇ: ਅਸ਼ਵਨੀ ਸ਼ਰਮਾ

ਚੰਡੀਗੜ੍ਹ- ਪੰਜਾਬ ਭਾਜਪਾ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਲਈ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਦੇ ਸੈਕਟਰ 37 ਵਿਚਲੇ ਪਾਰਟੀ ਦਫ਼ਤਰ ਵਿੱਚ ਵੱਡਾ ਸਮਾਗਮ ਕੀਤਾ ਗਿਆ। ਇਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਬਿੱਟੂ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਸ਼ਾਮਲ ਹੋਏ।

ਅਸ਼ਵਨੀ ਸ਼ਰਮਾ ਨੇ ਅਹੁਦਾ ਸੰਭਾਲਦੇ ਹੀ ਪਹਿਲਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਭਾਸ਼ਾ ਦੀ ਵਰਤੋਂ ਕਰਨਗੇ ਭਾਜਪਾ ਉਸੇ ਭਾਸ਼ਾ ਵਿੱਚ ਮੋੜਵਾਂ ਜਵਾਬ ਦੇਵੇਗੀ। ਜੇਕਰ ਮੁੱਖ ਮੰਤਰੀ ਜੀ ਕਹਿਣਗੇ ਤਾਂ ਜੀ ਵਿੱਚ ਜਵਾਬ ਦਵਾਂਗੇ ਅਤੇ ਜੇਕਰ ਤੂੰ ਕਹਿਣਗੇ ਤਾਂ ਤੂੰ ਵਿੱਚ ਹੀ ਜਵਾਬ ਦੇਵਾਂਗੇ। ਸ੍ਰੀ ਸ਼ਰਮਾ ਨੇ ਕਿਹਾ ਕਿ ਖੁਦ ਸ਼ਰਾਬ ਪੀਣ ਵਾਲਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਅੱਕ ਚੁੱਕੇ ਹਨ ਤੇ ਹੁਣ ਬਦਲਾਅ ਦੀ ਉਮੀਦ ਵਿੱਚ ਬੈਠੇ ਹਨ।

ਭਾਜਪਾ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਨਾਅਰੇ ਲਗਾਉਣ ਨਾਲ ਸੱਤਾ ਪਰਿਵਰਤਨ ਨਹੀਂ ਹੁੰਦਾ ਹੈ ਇਸ ਲਈ ਸੰਘਰਸ਼ ਕਰਨਾ ਪੈਂਦਾ ਹੈ ਤੇ ਹੁਣ ਸਾਰੇ ਭਾਜਪਾ ਆਗੂ ਸੰਘਰਸ਼ ਕਰਨ ਲਈ ਤਿਆਰ ਹੋ ਜਾਣ।

Related posts

ਪ੍ਰਿਯੰਕਾ ਚੋਪੜਾ ਨੇ ਹੈਦਰਾਬਾਦ ਦੇ ਮੰਦਰ ’ਚ ਮੱਥਾ ਟੇਕਿਆ

Current Updates

ਸ੍ਰੀਨਗਰ ਵਿੱਚ ਐਨਕਾਊਂਟਰ : ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ; ਇੱਕ ਅੱਤਵਾਦੀ ਢੇਰ

Current Updates

ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਛੱਡੀ

Current Updates

Leave a Comment