November 24, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਸਰਕਾਰ ਭਲਕੇ ਵਿਧਾਨ ਸਭਾ ’ਚ ਬੇਅਦਬੀ ਵਿਰੋਧੀ ਸਖ਼ਤ ਖਰੜਾ ਬਿੱਲ ਪੇਸ਼ ਕਰੇਗੀ

ਪੰਜਾਬ ਸਰਕਾਰ ਭਲਕੇ ਵਿਧਾਨ ਸਭਾ ’ਚ ਬੇਅਦਬੀ ਵਿਰੋਧੀ ਸਖ਼ਤ ਖਰੜਾ ਬਿੱਲ ਪੇਸ਼ ਕਰੇਗੀ

ਚੰਡੀਗੜ੍ਹ- ਪੰਜਾਬ ਸਰਕਾਰ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਬੇਅਦਬੀ ਦੀਆਂ ਕਾਰਵਾਈਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕਰਨ ਵਾਲਾ ਆਪਣਾ ਬੇਅਦਬੀ-ਰੋਕੂ ਖਰੜਾ ਬਿੱਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਬਿੱਲ ਤੁਰੰਤ ਲਾਗੂ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਸ ਕਦਮ ਦਾ ਐਲਾਨ ਕਰਦੇ ਹੋਏ ਮਾਨ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਤੋਂ ਪਹਿਲਾਂ ਪਹਿਲਾਂ ਜਨਤਾ, ਧਾਰਮਿਕ ਸੰਗਠਨਾਂ ਅਤੇ ਕਾਨੂੰਨਸਾਜ਼ਾਂ ਦੇ ਵਿਚਾਰ ਲੈਣ ਦਾ ਇਰਾਦਾ ਰੱਖਦੀ ਹੈ।

ਹਾਲਾਂਕਿ ਮਾਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਨਵਾਂ ਬਿੱਲ – ਜੋ ਕਿ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦਾ ਹਿੱਸਾ ਹੋਣ ਦੀ ਬਜਾਏ ਰਾਜ ਸਰਕਾਰ ਦਾ ਆਪਣਾ ਐਕਟ ਬਣਨ ਜਾ ਰਿਹਾ ਹੈ – ਵਿੱਚ ਬੇਅਦਬੀ ਲਈ ਮੌਤ ਦੀ ਸਜ਼ਾ ਸ਼ਾਮਲ ਹੋਵੇਗੀ ਜਾਂ ਨਹੀਂ। ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨੂੰ ਪਤਾ ਲੱਗਾ ਹੈ ਕਿ ਪ੍ਰਸਤਾਵਿਤ ਸਜ਼ਾ ਮੌਤ ਦੀ ਸਜ਼ਾ ਨਹੀਂ, ਸਗੋਂ ਉਮਰ ਕੈਦ ਹੋ ਸਕਦੀ ਹੈ।

Related posts

ਮੇਘਾਲਿਆ ਹਨੀਮੂਨ ਕਤਲ ਕੇਸ ਵਿੱਚ ਸੋਨਮ ਰਘੂਵੰਸ਼ੀ ਨੂੰ ਜ਼ਮਾਨਤ ਮਿਲੀ: ਭਰਾ ਨੇ ਉਸਨੂੰ ਘਰ ਲੈਣ ਤੋਂ ਇਨਕਾਰ ਕਰ ਦਿੱਤਾ

Current Updates

ਹਮੀਰਪੁਰ ਐੱਨਆਈਟੀ ’ਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ

Current Updates

ਦਾਜ ਕਾਰਨ ਮੌਤਾਂ- ਢਿੱਲੀ ਜਾਂਚ, ਦੋਸ਼ੀ ਆਜ਼ਾਦ : ਚੰਡੀਗੜ੍ਹ ’ਚ ਦਾਜ ਕਾਰਨ ਹੋਈਆਂ ਮੌਤਾਂ ਦਾ ਕਾਲਾ ਸੱਚ !

Current Updates

Leave a Comment