July 8, 2025
ਖਾਸ ਖ਼ਬਰਰਾਸ਼ਟਰੀ

ਸ਼ੁਰੂਆਤੀ ਕਾਰੋਬਾਰ ਦੌਰਾਨ ਹਲਕੀ ਤੇਜ਼ੀ ਦਰਜ

ਸ਼ੁਰੂਆਤੀ ਕਾਰੋਬਾਰ ਦੌਰਾਨ ਹਲਕੀ ਤੇਜ਼ੀ ਦਰਜ

ਮੁੰਬਈ- ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਬੈਂਕ ਸਟਾਕਾਂ ਵਿੱਚ ਖਰੀਦਦਾਰੀ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਤੇਜ਼ੀ ਦੇ ਕਾਰਨ ਮਾਮੂਲੀ ਵਾਧਾ ਦਰਜ ਕੀਤਾ। ਹਾਲਾਂਕਿ ਬਾਅਦ ਵਿੱਚ ਦੋਵੇਂ ਸੂਚਕ ਸਥਿਰ ਹੋ ਗਏ।

ਇਸ ਮੌਕੇ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 67.34 ਅੰਕ ਚੜ੍ਹ ਕੇ 83,306.81 ’ਤੇ ਅਤੇ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 23.55 ਅੰਕ ਚੜ੍ਹ ਕੇ 25,428.85 ’ਤੇ ਪਹੁੰਚ ਗਿਆ।

ਪਰ ਬਾਅਦ ਵਿੱਚ ਦੋਵੇਂ ਮੁੱਖ ਸੂਚਕਾਂ ਵਿੱਚ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ ਅਤੇ ਉਹ ਸਥਿਰ ਕਾਰੋਬਾਰ ਕਰ ਰਹੇ ਸਨ। ਰਿਪੋਰਟ ਲਿਖੇ ਜਾਣ ਤੱਕ ਬੀਐੱਸਈ ਬੈਂਚਮਾਰਕ 13.55 ਅੰਕ ਹੇਠਾਂ 83,221.65 ’ਤੇ ਰਿਹਾ ਅਤੇ ਨਿਫਟੀ 4.15 ਅੰਕ ਹੇਠਾਂ 25,400.40 ’ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਫਰਮਾਂ ਵਿੱਚੋਂ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਭਾਰਤ ਇਲੈਕਟ੍ਰਾਨਿਕਸ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਪ੍ਰਮੁੱਖ ਲਾਭਕਾਰੀ ਰਹੇ। ਹਾਲਾਂਕਿ ਟਰੈਂਟ, ਟਾਟਾ ਸਟੀਲ, ਟੈੱਕ ਮਹਿੰਦਰਾ ਅਤੇ ਮਾਰੂਤੀ ਨੁਕਸਾਨ ਵਿੱਚ ਰਹੇ।

ਐਕਸਚੇਂਜ ਡੇਟਾ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.ਜ਼) ਨੇ ਵੀਰਵਾਰ ਨੂੰ 1,481.19 ਕਰੋੜ ਰੁਪਏ ਦੇ ਸ਼ੇਅਰ ਵੇਚੇ। ਡੀਆਈਆਈ’ਜ਼ ਨੇ 1,333.06 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 21 ਪੈਸੇ ਵਧ ਕੇ 85.34 ‘ਤੇ ਪਹੁੰਚ ਗਿਆ।

Related posts

ਟੈਂਪੂ ਟਰੈਵਲਰ ਦੇ ਕੈਂਟਰ ਨਾਲ ਟਕਰਾਉਣ ਕਾਰਨ 5 ਦੀ ਮੌਤ, 24 ਜ਼ਖ਼ਮੀ

Current Updates

ਨਵੇਂ ਸਾਲ ਮੌਕੇ ਅਮਰੀਕਾ ਦੀ ਮਸ਼ਹੂਰ ਸਟਰੀਟ ’ਤੇ ਕਾਰ ਨੇ ਹਜੂਮ ਨੂੰ ਦਰੜਿਆ; 10 ਹਲਾਕ, 30 ਜ਼ਖ਼ਮੀ

Current Updates

ਕੇਂਦਰ ਸਰਕਾਰ ਅੰਨਦਾਤੇ ਦੀ ਸਾਰ ਲਏ: ਮਾਨ

Current Updates

Leave a Comment