September 26, 2026
ਖਾਸ ਖ਼ਬਰਰਾਸ਼ਟਰੀ

ਮਨੀਪੁਰ ਵਿੱਚ ਗੋਲੀਆਂ ਮਾਰ ਕੇ ਚਾਰ ਲੋਕਾਂ ਦੀ ਹੱਤਿਆ

ਮਨੀਪੁਰ ਵਿੱਚ ਗੋਲੀਆਂ ਮਾਰ ਕੇ ਚਾਰ ਲੋਕਾਂ ਦੀ ਹੱਤਿਆ

ਇੰਫਾਲ- ਮਨੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ 72 ਸਾਲਾ ਔਰਤ ਸਣੇ ਚਾਰ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ 2 ਵਜੇ ਦੇ ਕਰੀਬ ਮੋਂਗਜਾਂਗ ਪਿੰਡ ਨੇੜੇ ਹੋਇਆ ਜਦੋਂ ਪੀੜਤ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਮੋਂਗਜਾਂਗ ਚੂਰਾਚੰਦਪੁਰ ਤੋਂ ਲਗਪਗ ਸੱਤ ਕਿਲੋਮੀਟਰ ਦੂਰ ਹੈ। ਚੂਰਾਚੰਦਪੁਰ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਇੱਕ ਪੁਆਇੰਟ-ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਹੈ।

ਮ੍ਰਿਤਕਾਂ ਦੀ ਪਛਾਣ ਥੇਨਖੋਥਾਂਗ ਹਾਓਕਿਪ ਉਰਫ ਥਾਹਪੀ (48), ਸੇਖੋਗਿਨ (34), ਲੇਂਗੌਹਾਓ (35) ਅਤੇ ਫਲਹਿੰਗ (72) ਵਜੋਂ ਹੋਈ ਹੈ। ਘਟਨਾ ਸਥਾਨ ਤੋਂ 12 ਤੋਂ ਵੱਧ ਖਾਲੀ ਖੋਲ ਬਰਾਮਦ ਹੋਏ ਹਨ। ਹਾਲੇ ਤਕ ਕਿਸੇ ਵੀ ਦਹਿਸ਼ਤੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਭੇਜ ਦਿੱਤਾ ਗਿਆ ਹੈ।

Related posts

ਛੱਤੀਸਗੜ੍ਹ: ਨਰਾਇਣਪੁਰ ਸੜਕ ਹਾਦਸੇ ਵਿੱਚ 3 ਦੀ ਮੌਤ, 12 ਜ਼ਖ਼ਮੀ

Current Updates

ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ

Current Updates

‘ਇੱਕ ਦੇਸ਼, ਇੱਕ ਚੋਣ’ ਬਿੱਲ ‘ਤੇ ਲੋਕ ਸਭਾ ‘ਚ ਹੋਈ ਵੋਟਿੰਗ, ਪੜ੍ਹੋ ਪੱਖ ਤੇ ਵਿਰੋਧ ‘ਚ ਕਿੰਨੀਆਂ ਪਈਆਂ ਵੋਟਾਂ

Current Updates

Leave a Comment