September 8, 2026
ਖਾਸ ਖ਼ਬਰਰਾਸ਼ਟਰੀ

ਅੱਜ ਹੋਵੇਗਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ

ਅੱਜ ਹੋਵੇਗਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ

ਮੁੰਬਈ- ਉੱਘੀ ਗਾਇਕਾ ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।ਆਪਣੀ ਵਿਲੱਖਣ ਆਵਾਜ਼ ਨਾਲ ਹਿੰਦੀ ਪਿੱਠਵਰਤੀ ਗਾਇਨ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੀ 92 ਸਾਲਾ ਮਹਾਨ ਗਾਇਕਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਕਈ ਅੰਗਾਂ ਦੇ ਫੇਲ ਹੋਣ ਕਾਰਨ ਆਖਰੀ ਸਾਹ ਲਏ। ਬਾਅਦ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੋਅਰ ਪਰੇਲ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਆਂਦਾ ਗਿਆ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਤਵਾਰ ਸ਼ਾਮ ਨੂੰ ਆਸ਼ਾ ਭੌਸਲੇ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਨਾਲ ਸੂਬੇ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਅਸ਼ੀਸ਼ ਸ਼ੇਲਰ ਅਤੇ ਵਿਧਾਇਕ ਸੁਨੀਲ ਸ਼ਿੰਦੇ ਤੇ ਪ੍ਰਸਾਦ ਲਾਡ ਨੇ ਵੀ ਮੌਕੇ ‘ਤੇ ਪਹੁੰਚ ਕੇ ਗਾਇਕਾ ਨੂੰ ਸ਼ਰਧਾਂਜਲੀ ਦਿੱਤੀ।
ਮੰਤਰੀ ਸ਼ੇਲਰ ਨੇ ਕਿਹਾ, “ਆਸ਼ਾ ਭੌਸਲੇ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ 13 ਅਪਰੈਲ ਨੂੰ ਸ਼ਾਮ 4 ਵਜੇ ਹੋਵੇਗਾ।” ਗਾਇਕਾ ਦੇ ਪੁੱਤਰ ਆਨੰਦ ਨੇ ਜਾਣਕਾਰੀ ਦਿੱਤੀ ਹੈ ਕਿ ਲੋਕ ਸੋਮਵਾਰ ਸਵੇਰੇ 11 ਵਜੇ ਲੋਅਰ ਪਰੇਲ ਸਥਿਤ ਉਨ੍ਹਾਂ ਦੀ ਰਿਹਾਇਸ਼ ਕਾਸਾ ਗ੍ਰਾਂਡੇ  (Casa Grande) ਵਿਖੇ ਆਸ਼ਾ ਭੌਸਲੇ ਜੀ ਦੇ ਅੰਤਿਮ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, “ਉਨ੍ਹਾਂ ਦੀਆਂ ਅੰਤਿਮ ਰਸਮਾਂ ਸੋਮਵਾਰ ਸ਼ਾਮ 4 ਵਜੇ ਸ਼ਿਵਾਜੀ ਪਾਰਕ ਵਿੱਚ ਨਿਭਾਈਆਂ ਜਾਣਗੀਆਂ।”

Related posts

ਪੰਜਾਬ ਕੈਬਨਿਟ ’ਚ ਵਾਧੇ ਦੀ ਤਿਆਰੀ; ਵੱਡੀ ਜਿੱਤ ਮਗਰੋਂ ਸੰਜੀਵ ਅਰੋੜਾ ਨੂੰ ਮਿਲੇਗੀ ਐਂਟਰੀ

Current Updates

ਧੀਆਂ ਨੇ ਦਿੱਤਾ ਮਾਂ ਦੀ ਅਰਥੀ ਨੂੰ ਮੋਢਾ ਤੇ ਕੀਤਾ ਅੰਤਿਮ ਸਸਕਾਰ

Current Updates

ਚੀਨ ਵਿੱਚ ਸ਼ਕਤੀਸ਼ਾਲੀ ਤੂਫਾਨ ਦੇ ਚਲਦਿਆਂ ਸਕੂਲ ਅਤੇ ਕਾਰੋਬਾਰ ਬੰਦ, ਉਡਾਣਾਂ ਪ੍ਰਭਾਵਿਤ

Current Updates

Leave a Comment