December 27, 2025
ਖਾਸ ਖ਼ਬਰਰਾਸ਼ਟਰੀ

ਦਿੱਲੀ: ਕਰੋਨਾ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ

ਦਿੱਲੀ: ਕਰੋਨਾ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ

ਨਵੀਂ ਦਿੱਲੀ- ਦਿੱਲੀ ਵਿੱਚ ਕਰੋਨਾ ਦੇ ਤਾਜ਼ਾ ਵਾਧੇ ਦੌਰਾਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ 60 ਸਾਲਾ ਔਰਤ ਦੀ ਸਰਜਰੀ ਤੋਂ ਬਾਅਦ ਦੀਆਂ ਪੇਚੀਦਗੀਆਂ ਦੌਰਾਨ ਮੌਤ ਹੋ ਗਈ। ਉਸ ਮਰੀਜ਼ ਨੂੰ ਕਰੋਨਾ ਹੋਣ ਬਾਰੇ ਹਸਪਤਾਲ ਵਿੱਚ ਦਾਖਲ ਹੋਣ ਦੌਰਾਨ ਅਚਾਨਕ ਪਤਾ ਲੱਗਿਆ। ਦਿੱਲੀ ਅੰਦਰ ਕਰੋਨਾ ਦੇ ਮਰੀਜ਼ਾਂ ਵਿੱਚ ਵਾਧਾ ਅਤੇ ਮੌਤ ਹੋਣਾ ਚਿੰਤਾਜਨਕ ਸੰਕੇਤ ਹੈ।

ਦਿੱਲੀ ਵਿੱਚ ਮਰਨ ਵਾਲੀ ਔਰਤ ਨੂੰ ਪੇਟ ਵਿੱਚ ਤੇਜ਼ ਦਰਦ ਅਤੇ ਉਲਟੀਆਂ ਹੋਣ ਕਾਰਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਬਾਅਦ ਵਿਚ ਉਸ ਨੂੰ ਅੰਤੜੀਆਂ ਵਿੱਚ ਸਮੱਸਿਆ ਹੋਣ ਬਾਰੇ ਪਤਾ ਲੱਗਿਆ। ਹਾਲਾਂਕਿ ਐਮਰਜੈਂਸੀ ਸਰਜਰੀ ਤੋਂ ਬਾਅਦ ਉਸ ਦਾ ਨਿਯਮਤ ਪੋਸਟ-ਆਪਰੇਟਿਵ ਦੇਖਭਾਲ ਤਹਿਤ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਪੋਜ਼ੀਟਿਵ ਪਾਈ ਗਈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 56 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 294 ਹੋ ਗਈ। ਰਾਜਧਾਨੀ ਦੇ ਸਿਹਤ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਜ਼ਿਆਦਾਤਰ ਨਵੇਂ ਕੇਸ ਹਨ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ, ‘‘ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਹਨ, ਅਸੀਂ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਸਥਿਤੀ ਕਾਬੂ ਵਿੱਚ ਹੈ।’’

Related posts

ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਿਆ

Current Updates

ਜੋਤਿਸ਼ ਦੀ ਆੜ ਵਿੱਚਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

Current Updates

57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀ

Current Updates

Leave a Comment