July 10, 2025
ਖਾਸ ਖ਼ਬਰਰਾਸ਼ਟਰੀ

ਸ੍ਰੀਨਗਰ ਜਾਣ ਵਾਲੇ ਜਹਾਜ਼ ’ਚ 200 ਤੋਂ ਵੱਧ ਯਾਤਰੀ ਫਸੇ

ਸ੍ਰੀਨਗਰ ਜਾਣ ਵਾਲੇ ਜਹਾਜ਼ ’ਚ 200 ਤੋਂ ਵੱਧ ਯਾਤਰੀ ਫਸੇ

ਸ੍ਰੀਨਗਰ- ਦੇਰ ਸ਼ਾਮ ਹੋਈ ਗੜੇਮਾਰੀ ’ਚ ਦਿੱਲੀ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਫਸ ਗਈ, ਜਿਸ ਵਿੱਚ 220 ਤੋਂ ਵੱਧ ਯਾਤਰੀ ਸਵਾਰ ਸਨ। ਹੰਗਾਮੀ ਹਾਲਾਤ ਦੇ ਮੱਦੇਨਜ਼ਰ ਪਾਇਲਟ ਨੇ ਸ੍ਰੀਨਗਰ ਵਿੱਚ air traffic control ਨੂੰ ‘emergency’ ਰਿਪੋਰਟ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਜਹਾਜ਼ ਨੂੰ ਇੱਥੇ ਸੁਰੱਖਿਅਤ ਉਤਾਰ ਦਿੱਤਾ ਗਿਆ।

ਸੋਸ਼ਲ ਮੀਡੀਆ ’ਤੇ ਗੜਬੜ ਦੇ ਪਲਾਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿੱਚ ਘਬਰਾਹਟ ’ਚ ਫਸੇ ਯਾਤਰੀਆਂ ਨੂੰ ਡੋਲਦੇ ਹੋਏ ਜਹਾਜ਼ ’ਚ ਧਾਰਮਿਕ ਪ੍ਰਾਰਥਨਾਵਾਂ ਕਰਦੇ ਸੁਣਿਆ ਜਾ ਸਕਦਾ ਹੈ।

ਇੱਕ ਯਾਤਰੀ ਨੇ ਦਾਅਵਾ ਕੀਤਾ ਕਿ ਜਹਾਜ਼ ਦਾ nose ਨੁਕਸਾਨਿਆ ਗਿਆ ਸੀ ਪਰ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਸੀ।

ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਇੱਕ ਅਧਿਕਾਰੀ ਨੇ ਇੱਥੇ ਕਿਹਾ, ‘‘ਦਿੱਲੀ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ ਉਡਾਣ 6E2142 ਵਿੱਚ ਖਰਾਬ ਮੌਸਮ (ਗੜੇਮਾਰੀ) ਦਾ ਸਾਹਮਣਾ ਕਰਨਾ ਪਿਆ, ਪਾਇਲਟ ਦੁਆਰਾ ATC SXR (ਸ਼੍ਰੀਨਗਰ) ਨੂੰ ਐਮਰਜੈਂਸੀ ਦੀ ਰਿਪੋਰਟ ਦਿੱਤੀ ਗਈ।’’

ਉਨ੍ਹਾਂ ਕਿਹਾ ਕਿ ਹਵਾਈ ਉਡਾਣ ਸ਼ਾਮ 6.30 ਵਜੇ ਸ੍ਰੀਨਗਰ ਵਿੱਚ ਸੁਰੱਖਿਅਤ ਉਤਰ ਗਈ।

ਉਨ੍ਹਾਂ ਕਿਹਾ, ‘‘ਸਾਰਾ ਹਵਾਈ ਅਮਲਾ ਅਤੇ 227 ਯਾਤਰੀ ਸੁਰੱਖਿਅਤ ਹਨ ਅਤੇ ਉਡਾਣ ਨੂੰ ਏਅਰਲਾਈਨ ਦੁਆਰਾ AOG ਐਲਾਨਿਆ ਗਿਆ ਹੈ।’’

‘ਏਅਰਕਰਾਫਟ ਆਨ ਗਰਾਊਂਡ’ (AOG) ਇੱਕ ਅਜਿਹੇ ਜਹਾਜ਼ ਨੂੰ ਦਰਸਾਉਂਦਾ ਹੈ, ਜੋ ਤਕਨੀਕੀ ਸਮੱਸਿਆਵਾਂ ਕਾਰਨ ਜ਼ਮੀਨ ’ਤੇ ਹੈ ਅਤੇ ਉਡਾਣ ਭਰਨ ਦੇ ਅਯੋਗ ਹੈ।

ਓਵੈਸ ਮਕਬੂਲ ਹਕੀਮ (@owaismaqbool) ਨੇ X ’ਤੇ ਪੋਸਟ ਕੀਤਾ, ‘‘ਮੈਂ ਜਹਾਜ਼ ਵਿੱਚ ਸੀ ਅਤੇ ਸ੍ਰੀਨਗਰ ਤੋਂ ਘਰ ਵਾਪਸ ਜਾ ਰਿਹਾ ਸੀ…ਇਹ ਮੌਤ ਦੇ ਨੇੜੇ ਦਾ ਅਨੁਭਵ ਸੀ… ਜਹਾਜ਼ ਦਾ ਮੂਹਰਲਾ ਹਿੱਸਾ ਨੁਕਸਾਨਿਆ ਗਿਆ।’’

ਉਸ ਨੇ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਜਹਾਜ਼ ਦਾ ਅਗਲਾ ਹਿੱਸਾ ਅਤੇ ਸੱਜਾ ਪਾਸਾ ਨੁਕਸਾਨਿਆ ਗਿਆ ਸੀ… ਅਤੇ ਸਾਨੂੰ ਜ਼ਿਆਦਾ ਦੇਖਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਏਅਰਫੋਰਸ ਪੁਲੀਸ ਉੱਥੇ ਸੀ।’’

Related posts

ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

Current Updates

ਟਰੰਪ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ’ਤੇ ਇਤਰਾਜ਼

Current Updates

ਮੁੱਖ ਖ਼ਬਰਾਂ ਜੰਗ ਦੌਰਾਨ ਇਜ਼ਰਾਇਲੀ ਫੌਜ ਨੂੰ ਏਆਈ ਸੇਵਾਵਾਂ ਦਿੱਤੀਆਂ: ਮਾਈਕਰੋਸਾਫਟ

Current Updates

Leave a Comment