December 28, 2025
ਖਾਸ ਖ਼ਬਰਰਾਸ਼ਟਰੀ

ਸ਼ਾਮ ਕੌਸ਼ਲ ਵੱਲੋਂ ਆਪਣੇ ਪੁੱਤ ਵਿੱਕੀ ਨੂੰ ਜਨਮ ਦਿਨ ’ਤੇ ਵਧਾਈ

ਸ਼ਾਮ ਕੌਸ਼ਲ ਵੱਲੋਂ ਆਪਣੇ ਪੁੱਤ ਵਿੱਕੀ ਨੂੰ ਜਨਮ ਦਿਨ ’ਤੇ ਵਧਾਈ

ਮੁੰਬਈ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੂੰ ਅੱਜ ਉਸ ਦੇ ਜਨਮ ਦਿਨ ਮੌਕੇ ਉਸ ਦੇ ਪਿਤਾ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਵਿੱਕੀ ਦੇ ਪਿਤਾ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਆਪਣੇ ਪੁੱਤਰ ਦੇ ਇਸ ਵਿਸ਼ੇਸ਼ ਦਿਨ ’ਤੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝਾ ਕੀਤੀ ਹੈ। ਇਸ ਵੀਡੀਓ ਵਿੱਚ ਪਿਤਾ ਤੇ ਪੁੱਤਰ ਦੇ ਪਿਆਰ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਨੇ ਕੁਮੈਂਟ ਕੀਤੇ ਹਨ। ਇਸ ਵੀਡੀਓ ਵਿੱਚ ਵਿੱਕੀ ਅਤੇ ਉਸ ਦੇ ਪਿਤਾ ਸਮੁੰਦਰ ਕੰਢੇ ਇੱਕ-ਦੂਜੇ ਦੇ ਨਾਲ-ਨਾਲ ਚੱਲਦੇ ਹੋਏ ਦਿਖਾਈ ਦੇ ਰਹੇ ਹਨ। ਉਹ ਦੋਵੇਂ ਹੱਸ ਰਹੇ ਹਨ ਅਤੇ ਉਹ ਆਪਣੇ ਕਦਮ ਇੱਕ-ਦੂਜੇ ਨਾਲ ਮਿਲਾ ਕੇ ਚੱਲ ਰਹੇ ਹਨ। ਇਸ ਵੀਡੀਓ ਨਾਲ ਪਾਈ ਪੋਸਟ ਵਿੱਚ ਸ਼ਾਮ ਕੌਸ਼ਲ ਨੇ ਲਿਖਿਆ ਹੈ,‘ਇੱਕ ਪਿਤਾ ਜਦੋਂ ਆਪਣੇ ਪੁੱਤਰ ਨੂੰ ਖ਼ੁਦ ਤੋਂ ਅੱਗੇ ਲੰਘਦਾ ਦੇਖਦਾ ਹੈ ਤਾਂ ਉਹ ਦੁਨੀਆਂ ਦਾ ਸਭ ਤੋਂ ਖ਼ੁਸ਼ ਵਿਅਕਤੀ ਹੁੰਦਾ ਹੈ, ਬਹੁਤ ਸਾਰਾ ਪਿਆਰ ਪੁੱਤਰ। ਜਨਮ ਦਿਨ ਦੀਆਂ ਮੁਬਾਰਕਾਂ। ਮੈਨੂੰ ਤੁਹਾਡਾ ਪਿਤਾ ਹੋਣ ’ਤੇ ਮਾਣ ਹੈ। ਰੱਬ ਦੀ ਮਿਹਰ ਬਣੀ ਰਹੇ।’ ਇਸ ਵੀਡੀਓ ’ਤੇ ਵਿੱਕੀ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਸ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ‘ਹੈਪੀ ਬਰਥਡੇਅ ਵਿੱਕੀ ਭਾਈ।’ ਵਿੱਕੀ ਕੌਸ਼ਲ ਅੱਜ 37 ਸਾਲਾਂ ਦਾ ਹੋ ਗਿਆ ਹੈ। ਉਹ ਹਾਲ ਹੀ ਵਿੱਚ ਫਿਲਮ ‘ਛਾਵਾ’ ਵਿੱਚ ਦੇਖਿਆ ਗਿਆ ਹੈ।

Related posts

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

Current Updates

ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ

Current Updates

ਮਾਨਸਾ ਜ਼ਿਲ੍ਹੇ ਦੇ ਦਰਜਨਾਂ ਸਕੂਲਾਂ ਵਿੱਚ ਪਾਣੀ ਭਰਿਆ; ਕਈ ਥਾਵਾਂ ‘ਤੇ ਆਇਆ ਕਰੰਟ, ਮਾਪਿਆਂ ’ਚ ਸਹਿਮ

Current Updates

Leave a Comment