ਮੁੰਬਈ- ਏਸ਼ੀਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਦੇ ਚਲਦਿਆਂ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਵਿਚ ਵੀਰਵਾਰ ਸਵੇਰ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 106.78 ਅੰਕ ਘਟ ਕੇ 81,223.78 ਅੰਕ ’ਤੇ, ਜਦਕਿ ਐੱਨਐੱਸਈ ਨਿਫਟੀ 38.45 ਅੰਕ ਡਿੱਗ ਕੇ 24,628.45 ਅੰਕ ’ਤੇ ਖੁੱਲਿਆ।
ਹਾਲਾਂਕਿ ਸ਼ੁਰੂਆਤ ਤੋਂ ਬਾਅਦ ਸੈਂਸੈਕਸ 247.22 ਅੰਕ ਘਟ ਕੇ 81,082.80 ਅੰਕ ਤੇ ਅਤੇ ਨਿਫਟੀ 67.15 ਅੰਕ ਡਿੱਗ ਕੇ 24,599.75 ਅੰਕ ’ਤੇ ਵਪਾਰ ਕਰ ਰਿਹਾ ਸੀ।
ਸੈਂਸੈਕਸ ਵਿਚ ਸ਼ਾਮਿਲ 30 ਕੰਪਨੀਆਂ ਵਿੱਚੋਂ ਪਾਵਰ ਗ੍ਰਿੱਡ, ਇੰਡਸਇੰਡ ਬੈਂਕ, ਐਕਸਿਸ ਬੈਂਕ, ਸਨ ਫਾਰਮਾ, ਇਨਫ਼ੋਸਿਸ, ਮਹਿੰਦਰਾ ਐਂਡ ਮਹਿੰਦਰਾ, ਕੋਟਕ ਮਹਿੰਦਰਾ ਬੈਂਕ ਅਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਸਭ ਤੋਂ ਵੱਧ ਘਟੇ। ਦੂਜੇ ਪਾਸੇ, ਟਾਟਾ ਮੋਟਰਜ਼, ਅਡਾਨੀ ਪੋਰਟਸ, ਟਾਟਾ ਸਟੀਲ, ਟੈੱਕ ਮਹਿੰਦਰਾ ਅਤੇ ਅਲਟ੍ਰਾਟੈੱਕ ਸੀਮਿੰਟ ਦੇ ਸ਼ੇਅਰਾਂ ਵਿਚ ਤੇਜ਼ੀ ਦਰਜ ਕੀਤੀ ਗਈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਬੁੱਧਵਾਰ ਨੂੰ ਖਰੀਦਦਾਰ ਰਹੇ ਤੇ ਉਨ੍ਹਾਂ ਨੇ 931.80 ਕਰੋੜ ਰੁਪਏ ਦੀ ਖ੍ਰੀਦ ਕੀਤੀ।
ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 32 ਪੈਸੇ ਡਿੱਗ ਕੇ 85.64 ’ਤੇ ਆ ਗਿਆ।