December 27, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪਾਕਿ ਦੀ ਸੰਭਾਵੀ ਜਵਾਬੀ ਕਾਰਵਾਈ ਦੇ ਟਾਕਰੇ ਲਈ ਹਵਾਈ ਸੈਨਾ ਤੇ ਬੀਐੱਸਐੱਫ ਹਾਈ ਅਲਰਟ ’ਤੇ

ਪਾਕਿ ਦੀ ਸੰਭਾਵੀ ਜਵਾਬੀ ਕਾਰਵਾਈ ਦੇ ਟਾਕਰੇ ਲਈ ਹਵਾਈ ਸੈਨਾ ਤੇ ਬੀਐੱਸਐੱਫ ਹਾਈ ਅਲਰਟ ’ਤੇ

ਚੰਡੀਗੜ੍ਹ- ਭਾਰਤ ਵੱਲੋਂ 6-7 ਮਈ ਦੀ ਰਾਤ ਨੂੰ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਸਟੀਕ ਹਮਲਿਆਂ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਸੰਭਾਵੀ ਕਾਰਵਾਈ ਦੇ ਟਾਕਰੇ ਲਈ ਹਥਿਆਰਬੰਦ ਬਲਾਂ ਨੇ ਪੱਛਮੀ ਥੀਏਟਰ ਵਿੱਚ ਸਾਰੇ ਹਵਾਈ ਰੱਖਿਆ ਅਸਾਸਿਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਹੈ। ਸੂਤਰਾਂ ਅਨੁਸਾਰ ਘੁਸਪੈਠ ਰੋਕਣ ਅਤੇ ਸਰਹੱਦ ਨੇੜੇ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖਣ ਲਈ ਸਰਹੱਦੀ ਸੁਰੱਖਿਆ ਬਲਾਂ ਵੱਲੋਂ ਜ਼ਮੀਨੀ ਪੱਧਰ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਭਾਰਤੀ ਹਵਾਈ ਸੈਨਾ ਨੇ ਰਡਾਰਾਂ ਅਤੇ ਐਂਟੀ ਏਅਰਕ੍ਰਾਫ਼ ਹਥਿਆਰਾਂ ਨੂੰ ਸਰਗਰਮ ਕਰਨ ਤੋਂ ਇਲਾਵਾ ਰਣਨੀਤਕ ਥਾਵਾਂ ’ਤੇ ਸੁਰੱਖਿਆ ਬਲਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਭਾਰਤੀ ਹਵਾਈ ਖੇਤਰ ਦੀ ਸੁਰੱਖਿਆ ਲਈ ਜੰਗੀ ਜਹਾਜ਼ਾਂ ਵੱਲੋਂ ਗਸ਼ਤ ਜਾਰੀ ਹੈ।

ORPs ਹਥਿਆਰਬੰਦ ਲੜਾਕੂ ਜਹਾਜ਼ਾਂ ਦਾ ਇੱਕ ਜੋੜਾ ਹੁੰਦਾ ਹੈ ਜੋ ਕਿਸੇ ਵੀ ਹੰਗਾਮੀ ਹਾਲਾਤ ਵਿੱਚ ਇੱਕ ਪਲ ਦੇ ਨੋਟਿਸ ’ਤੇ ਏਅਰਬੇਸਾਂ ਤੋਂ ਉਡਾਣ ਭਰਨ ਲਈ ਤਿਆਰ ਰਹਿੰਦਾ ਹੈ। IAF ਹਫ਼ਤੇ ਦੇ ਸੱਤ ਦਿਨ 24 ਘੰਟੇ ਕੁਝ ਏਅਰਬੇਸਾਂ ’ਤੇ ORPs ਦੀ ਇੱਕ ਨਿਰਧਾਰਿਤ ਗਿਣਤੀ ਰੱਖਦਾ ਹੈ, ਅਤੇ ਲੋੜ ਪੈਣ ’ਤੇ ਇਹ ਗਿਣਤੀ ਵਧਾਈ ਜਾ ਸਕਦੀ ਹੈ। ORPs ਨੂੰ ਦੁਸ਼ਮਣ ਫੌਜੀ ਜਹਾਜ਼ਾਂ ਜਾਂ ਇੱਥੋਂ ਤੱਕ ਕਿ ਨਾਗਰਿਕ ਜਹਾਜ਼ਾਂ, ਜੇਕਰ ਉਹ ਕੋਈ ਖ਼ਤਰਾ ਪੈਦਾ ਕਰਦੇ ਹਨ ਜਾਂ ਸ਼ੱਕ ਪੈਦਾ ਕਰਦੇ ਹਨ, ਨੂੰ ਰੋਕਣ ਲਈ ਤਿਆਰ ਕੀਤਾ ਜਾਂਦਾ ਹੈ।

‘ਆਪਰੇਸ਼ਨ ਸਿੰਦੂਰ’ ਤਹਿਤ, ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਬਦਲੇ ਵਜੋਂ ਪਾਕਿਸਤਾਨ ਵਿੱਚ ਅਤਿਵਾਦ ਨਾਲ ਜੁੜੇ ਨੌਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਸ ਹਮਲੇ ਵਿਚ ਕਿਸੇ ਵੀ ਪਾਕਿਸਤਾਨੀ ਫੌਜੀ ਸੰਸਥਾ ਨੂੰ ਨੁਕਸਾਨ ਨਹੀਂ ਪਹੁੰਚਿਆ।

ਪਾਕਿਸਤਾਨ ਨੇ ਕੁਝ ਥਾਵਾਂ ‘ਤੇ ਭਾਰਤੀ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਹਵਾ ਅਤੇ ਜ਼ਮੀਨ ਤੋਂ ਢੁਕਵਾਂ ਜਵਾਬ ਦੇਵੇਗਾ। ਜਦੋਂ ਤੋਂ ਭਾਰਤ ਨੇ ਪਹਿਲਗਾਮ ਘਟਨਾ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ, ਪਾਕਿਸਤਾਨ ਨੇ ਵੀ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ’ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ’ਤੇ ਇਹ ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਭਾਰਤੀ ਹਵਾਈ ਸੈਨਾ ਨੇ ਐਲਾਨ ਕੀਤਾ ਸੀ ਕਿ ਉਹ 7 ਮਈ ਤੋਂ ਮੂਹਰਲੀ ਕਤਾਰ ਦੇ ਕਈ ਜੰਗੀ ਜਹਾਜ਼ਾਂ ਦੀ ਮਦਦ ਨਾਲ ਕੰਟਰੋਲ ਰੇਖਾ ਦੇ ਨਾਲ ਦੋ ਰੋਜ਼ਾ ਮਸ਼ਕ ਕਰੇਗੀ। ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਦੱਖਣ-ਪੱਛਮੀ ਰਾਜਸਥਾਨ ਦੇ ਹਵਾਈ ਖੇਤਰ ਦੇ ਕੁਝ ਹਿੱਸਿਆਂ ਨੂੰ ਬੰਦ ਕਰਨ ਲਈ ਹਵਾਈ ਫੌਜੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ।

Related posts

ਬਠਿੰਡਾ ਨਗਰ ਨਿਗਮ: ਸ਼ਾਮ ਲਾਲ ਜੈਨ ਸੀਨੀਅਰ ਡਿਪਟੀ ਮੇਅਰ ਬਣੇ

Current Updates

ਲੁਧਿਆਣਾ: ਲਵਾਰਿਸ ਲਿਫ਼ਾਫੇ ਨੇ ਪੁਲੀਸ ਤੇ ਲੋਕਾਂ ਨੂੰ ਪਾਈਆਂ ਭਾਜੜਾਂ

Current Updates

Shah Rukh Khan ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਪੁੱਛਗਿੱਛ ਦੌਰਾਨ ਖੋਲ੍ਹੇ ਕਈ ਰਾਜ਼

Current Updates

Leave a Comment