August 12, 2026
ਖਾਸ ਖ਼ਬਰਰਾਸ਼ਟਰੀ

ਐਲਜੀ ਸਿਨਹਾ ਨੇ ਫੌਜ ਮੁਖੀ ਨਾਲ ਮੀਟਿੰਗ ’ਚ ਸੁਰੱਖਿਆ ਉਪਾਵਾਂ ਦਾ ਲਿਆ ਜਾਇਜ਼ਾ

ਐਲਜੀ ਸਿਨਹਾ ਨੇ ਫੌਜ ਮੁਖੀ ਨਾਲ ਮੀਟਿੰਗ ’ਚ ਸੁਰੱਖਿਆ ਉਪਾਵਾਂ ਦਾ ਲਿਆ ਜਾਇਜ਼ਾ

ਸ੍ਰੀਨਗਰ- ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ (Army Chief General Upendra Dwivedi) ਨੇ ਸ਼ੁੱਕਰਵਾਰ ਨੂੰ ਇਥੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ (Jammu and Kashmir Lieutenant Governor Manoj Sinha ) ਨਾਲ ਮੁਲਾਕਾਤ ਕੀਤੀ। ਇਸ ਮੌਕੇ LG ਨੇ ਫੌਜ ਮੁਖੀ ਨੂੰ ਨਾ ਸਿਰਫ਼ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਕਿਹਾ, ਸਗੋਂ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਦਰੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ’ਤੇ ਵੀ ਜ਼ੋਰ ਦਿੱਤਾ ਹੈ।

ਚਰਚਾ ਦੌਰਾਨ, ਐਲਜੀ ਨੇ ਕਿਹਾ ਕਿ ਰਾਸ਼ਟਰ ਨੂੰ ਸਾਡੀ ਫੌਜ, ਪੁਲੀਸ ਅਤੇ ਸੀਏਪੀਐਫਜ਼ ਦੀ ਦਲੇਰੀ ਅਤੇ ਬਹਾਦਰੀ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਉਨ੍ਹਾਂ ਨੂੰ ਪਹਿਲਗਾਮ ਅੱਤਵਾਦੀ ਹੱਤਿਆ ਦੇ ਦੋਸ਼ੀਆਂ, ਸਮਰਥਕਾਂ ਅਤੇ ਓਵਰਗ੍ਰਾਊਂਡ ਵਰਕਰਾਂ (OWGs) ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਕਰੀਬੀ ਤਾਲਮੇਲ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਪੂਰੀ ਲੜੀ ਨੂੰ ਨਿਰੰਤਰ ਢੰਗ ਨਾਲ ਅੱਗੇ ਵੀ ਵਧਾਉਂਦੇ ਜਾਣਾ ਚਾਹੀਦਾਹੈ।

ਉਪ-ਰਾਜਪਾਲ ਨੇ ਉੱਚ ਫੌਜੀ ਅਧਿਕਾਰੀਆਂ ਨੂੰ ਕਿਹਾ, “ਪਹਿਲਗਾਮ ਅੱਤਵਾਦੀ ਹਮਲੇ ਦੇ ਹਰ ਦੋਸ਼ੀ ਅਤੇ ਸਮਰਥਕ, ਭਾਵੇਂ ਉਸਦਾ ਸਥਾਨ ਜਾਂ ਸਬੰਧ ਕੁਝ ਵੀ ਹੋਵੇ ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਸਾਡੇ ਨਾਗਰਿਕਾਂ ਵਿਰੁੱਧ ਕਾਇਰਤਾਪੂਰਨ ਅਤੇ ਘਿਨਾਉਣੇ ਕਾਰੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।”

Related posts

ਪੰਜਾਬ ਵਿੱਚ 24 ਅਪਰੈਲ ਨੂੰ ਹੋਵੇਗਾ ‘ਬਲੈਕਆਊਟ’

Current Updates

ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹੈ

Current Updates

ਪ੍ਰਧਾਨ ਮੰਤਰੀ ਦਾ ਜੰਮੂ ਕਸ਼ਮੀਰ ਦੌਰਾ 6 ਨੂੰ, ਵਿਸ਼ਵ ਦੇ ਸਭ ਤੋਂ ਉੱਚੇ ਚਨਾਬ ਪੁਲ ਦਾ ਕਰਨਗੇ ਉਦਘਾਟਨ

Current Updates

Leave a Comment