April 12, 2025
ਖਾਸ ਖ਼ਬਰਰਾਸ਼ਟਰੀ

ਸ੍ਰੀਨਗਰ ਤੋਂ ਉਡਾਣ ਭਰ ਕੇ ਆਏ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੀ ਦਿੱਲੀ ’ਚ ਮੌਤ

ਸ੍ਰੀਨਗਰ ਤੋਂ ਉਡਾਣ ਭਰ ਕੇ ਆਏ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੀ ਦਿੱਲੀ ’ਚ ਮੌਤ

ਨਵੀਂ ਦਿੱਲੀ-  ਸ੍ਰੀਨਗਰ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਪਾਇਲਟ ਦੀ ਦਿੱਲੀ ਹਵਾਈ ਅੱਡੇ ਉੱਤੇ ਉਤਰਨ ਤੋਂ ਕੁਝ ਦੇਰ ਬਾਅਦ ਸਿਹਤ ਵਿਗੜਨ ਕਰਕੇ ਮੌਤ ਹੋ ਗਈ। ਇਹ ਜਾਣਕਾਰੀ ਇਕ ਸੂਤਰ ਨੇ ਦਿੱਤੀ ਹੈ।

ਪਾਇਲਟ, ਜਿਸ ਦੀ ਉਮਰ 30 ਸਾਲ ਦੱਸੀ ਜਾਂਦੀ ਹੈ, ਸ੍ਰੀਨਗਰ ਤੋਂ ਦਿੱਲੀ ਲਈ ਉਡਾਣ ਲੈ ਕੇ ਆਇਆ ਸੀ। ਦਿੱਲੀ ਹਵਾਈ ਅੱਡੇ ’ਤੇ ਉਤਰਨ ਮੌਕੇ ਉਸ ਦੀ ਸਿਹਤ ਠੀਕ ਨਹੀਂ ਸੀ। ਸੂਤਰ ਨੇ ਕਿਹਾ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਏਅਰਲਾਈਨ ਦੇ ਬੁਲਾਰੇ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਸਾਨੂੰ ਆਪਣੇ ਇਕ ਸਾਥੀ ਦੀ ਮੌਤ ਦਾ ਬੇਹੱਦ ਦੁੱਖ ਹੈ…।’’ ਹੋਰ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ।

ਬੁਲਾਰੇ ਨੇ ਕਿਹਾ, ‘‘ਅਸੀਂ ਸਾਰੇ ਸਬੰਧਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਵੇਲੇ ਨਿੱਜਤਾ ਦਾ ਸਤਿਕਾਰ ਕਰਨ ਅਤੇ ਬੇਲੋੜੀਆਂ ਅਟਕਲਾਂ ਤੋਂ ਬਚਣ, ਜਦੋਂ ਕਿ ਅਸੀਂ ਸਬੰਧਤ ਅਧਿਕਾਰੀਆਂ ਨੂੰ ਸਹੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਾਂ।’

Related posts

ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਛੇ ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ

Current Updates

ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ

Current Updates

ਟੈਰਿਫ ਯੁੱਧ ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਕਰੜੇ ਟੈਕਸ ਲਾਏ

Current Updates

Leave a Comment