December 1, 2025
ਖਾਸ ਖ਼ਬਰਰਾਸ਼ਟਰੀ

ਲੰਡਨ-ਮੁੰਬਈ ਉਡਾਣ ਦੇ ਯਾਤਰੀ 40 ਘੰਟਿਆਂ ਤੋਂ ਵੱਧ ਸਮੇਂ ਲਈ ਤੁਰਕੀ ’ਚ ਫਸੇ

ਲੰਡਨ-ਮੁੰਬਈ ਉਡਾਣ ਦੇ ਯਾਤਰੀ 40 ਘੰਟਿਆਂ ਤੋਂ ਵੱਧ ਸਮੇਂ ਲਈ ਤੁਰਕੀ ’ਚ ਫਸੇ

ਮੁੰਬਈ- ਲੰਡਨ ਤੋਂ ਮੁੰਬਈ ਆ ਰਹੀ Virgin Atlantic airline ਦੀ ਉਡਾਣ ਨੂੰ ਮੈਡੀਕਲ ਐਮਰਜੈਂਸੀ ਕਰਕੇ ਡਾਇਵਰਟ ਕਰਨਾ ਪਿਆ ਹੈ, ਜਿਸ ਕਰਕੇ 250 ਤੋਂ ਵੱਧ ਯਾਤਰੀ, ਜਿਸ ਵਿਚ ਕਈ ਭਾਰਤੀ ਵੀ ਸ਼ਾਮਲ ਹਨ, ਤੁਰਕੀ ਦੇ Diyarbakir Airport ਉੱਤੇ ਫਸ ਗਏ ਹਨ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਮੁੰਬਈ ਲੈ ਕੇ ਆਉਣ ਲਈ ਬਦਲਵੇਂ ਜਹਾਜ਼ ਸਣੇ ਹੋਰ ਸਾਰੇ ਉਪਲਬਧ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਅਪਰੈਲ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀ VS358 ਉਡਾਣ ਨੂੰ ਤੁਰਕੀ ਦੇ ਦਿਆਰਬਾਕਿਰ ਲਈ ਜ਼ਰੂਰੀ ਮੈਡੀਕਲ ਐਮਰਜੈਂਸੀ ਕਰਕੇ ਡਾਇਵਰਟ ਕੀਤੇ ਜਾਣ ਕਰਕੇ ਰੱਦ ਕਰ ਦਿੱਤਾ ਗਿਆ ਸੀ। ਲੈਂਡਿੰਗ ਤੋਂ ਬਾਅਦ A350-1000 ਜਹਾਜ਼ ਵਿੱਚ ਤਕਨੀਕੀ ਸਮੱਸਿਆ ਆ ਗਈ, ਜਿਸ ’ਤੇ ਕੰਮ ਕੀਤਾ ਜਾ ਰਿਹਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ, ‘‘ਅਸੀਂ ਸਾਰੇ ਵਿਕਲਪਾਂ ਦੀ ਸਰਗਰਮੀ ਨਾਲ ਪੜਚੋਲ ਕਰ ਰਹੇ ਹਾਂ, ਜਿਸ ਵਿੱਚ ਇੱਕ ਬਦਲਵੇਂ ਜਹਾਜ਼ ਦਾ ਸੰਚਾਲਨ ਵੀ ਸ਼ਾਮਲ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰੀ ਜਲਦੀ ਤੋਂ ਜਲਦੀ ਮੁੰਬਈ ਪਹੁੰਚ ਸਕਣ।’’

ਹਾਲਾਂਕਿ ਯਾਤਰੀਆਂ ਨੇ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਦੇ ਹਵਾਲੇ ਫਿਕਰ ਜਤਾਏ ਹਨ। ਇੱਕ ਯਾਤਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਕੰਬਲ ਜਾਂ ਸ਼ਾਕਾਹਾਰੀ ਭੋਜਨ ਤੋਂ ਬਗੈਰ ਫਰਸ਼ ’ਤੇ ਬੈਠਣ ਲਈ ਮਜਬੂਰ ਕੀਤਾ ਗਿਆ ਸੀ। ਯਾਤਰੀ ਨੇ ਕਿਹਾ, ‘‘ਕੋਈ ਸ਼ਾਕਾਹਾਰੀ ਭੋਜਨ ਉਪਲਬਧ ਨਹੀਂ ਹੈ।’’ ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਨੂੰ ਤੁਰਕੀ ਵਿੱਚ ਰਾਤ ਭਰ ਹੋਟਲ ਰਿਹਾਇਸ਼ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਜਾ ਰਹੀ ਹੈ।

Related posts

ਉਮਰ ਅਬਦੁੱਲਾ ਨੇ ‘ਖੱਚਰਵਾਲੇ’ ਲਈ ਪੜ੍ਹਿਆ ‘ਫ਼ਾਤਿਹਾ’

Current Updates

ਸ਼੍ਰੋਮਣੀ ਕਮੇਟੀ ਨੇ ਪੁਣਛ ਹਮਲੇ ਦੇ ਪੀੜਤ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ

Current Updates

ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ

Current Updates

Leave a Comment