December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ’ਚ ਅਦਿੱਤਿਆ ਠਾਕਰੇ ਅਤੇ ਹੋਰਾਂ ਵਿਰੁੱਧ ਐਫਆਈਆਰ ਦੀ ਮੰਗ

ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ’ਚ ਅਦਿੱਤਿਆ ਠਾਕਰੇ ਅਤੇ ਹੋਰਾਂ ਵਿਰੁੱਧ ਐਫਆਈਆਰ ਦੀ ਮੰਗ

ਮੁੰਬਈ: ਸਾਬਕਾ ਸੈਲੀਬ੍ਰਿਟੀ ਮੈਨੇਜਰ ਦਿਸ਼ਾ ਸਾਲਿਅਨ (celebrity manager Disha Salian) ਦੇ ਪਿਤਾ ਸਤੀਸ਼ ਸਾਲਿਅਨ ਨੇ ਮੰਗਲਵਾਰ ਨੂੰ ਜੁਆਇੰਟ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿੱਤਿਆ ਠਾਕਰੇ (Shiv Sena (UBT) MLA Aaditya Thackeray) ਅਤੇ ਹੋਰਾਂ ਵਿਰੁੱਧ ਆਪਣੀ ਧੀ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਆਦਿੱਤਿਆ ਠਾਕਰੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉੂਧਵ ਠਾਕਰੇ ਦੇ ਪੁੱਤਰ ਤੇ ਸੂਬੇ ਦੇ ਸਾਬਕਾ ਮੰਤਰੀ ਹਨ।

ਸਤੀਸ਼ ਸਾਲਿਆਨ ਨੇ ਆਪਣੀ ਧੀ ਦਿਸ਼ਾ ਸਾਲਿਆਨ ਦੀ ਜੂਨ 2020 ਵਿੱਚ ਹੋਈ ਮੌਤ ਦੇ ਮਾਮਲੇ ਦੀ ਨਵੇਂ ਸਿਰਿਉਂ ਜਾਂਚ ਦੀ ਮੰਗ ਕਰਦਿਆਂ ਕੁਝ ਦਿਨ ਪਹਿਲਾਂ ਬੰਬੇ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਇਸ ਤੋਂ ਬਾਅਦ ਅੱਜ ਉਹ ਆਪਣੇ ਵਕੀਲ ਦੇ ਨਾਲ ਦੱਖਣੀ ਮੁੰਬਈ ਵਿੱਚ ਸੰਯੁਕਤ ਪੁਲੀਸ ਕਮਿਸ਼ਨਰ (ਅਪਰਾਧ) ਦੇ ਦਫ਼ਤਰ ਪੁੱਜੇ।

ਇਸ ਪਟੀਸ਼ਨ ‘ਤੇ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ਸੁਣਵਾਈ ਹੋਵੇਗੀ। ਅਦਿੱਤਿਆ ਠਾਕਰੇ ਨੇ ਕਿਹਾ ਸੀ ਕਿ ਉਹ ਦੋਸ਼ਾਂ ਦਾ ਜਵਾਬ ਅਦਾਲਤ ਵਿਚ ਦੇਣਗੇ।

ਗ਼ੌਰਤਲਬ ਹੈ ਕਿ ਦਿਸ਼ਾ ਸਾਲਿਆਨ ਬਾਲੀਵੁੱਡ ਸਿਤਾਰੇ ਸੁਸ਼ਾਂਤ ਰਾਜਪੂਤ ਦੀ ਮੈਨੇਜਰ ਸੀ। ਦਿਸ਼ਾ ਦੀ ਮੌਤ 8 ਜੂਨ, 2020 ਨੂੰ ਉਪਨਗਰ ਮਲਾਡ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਰਾਨ ਹੋਈ ਸੀ। ਇਹ ਘਟਨਾ ਰਾਜਪੂਤ ਵੱਲੋਂ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਏ ਜਾਣ ਤੋਂ ਛੇ ਦਿਨਾਂ ਬਾਅਦ ਵਾਪਰੀ ਸੀ।

Related posts

ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਉਡਾਣ ਦੌਰਾਨ RAT ਅਮਲ ’ਚ ਆਇਆ, ਜਹਾਜ਼ ਦੀ ਸੁਰੱਖਿਅਤ ਲੈਂਡਿੰਗ

Current Updates

ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੀਸੀਏ ਦੇ ਜਨਰਲ ਸਕੱਤਰ ਵਜੋਂ ਅਸਤੀਫ਼ਾ ਦਿੱਤਾ

Current Updates

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

Current Updates

Leave a Comment