December 1, 2025
ਖਾਸ ਖ਼ਬਰਖੇਡਾਂਰਾਸ਼ਟਰੀ

ਆਈਪੀਐੱਲ: ਬੰਗਲੂਰੂ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

ਆਈਪੀਐੱਲ: ਬੰਗਲੂਰੂ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

ਕੋਲਕਾਤਾ- ਵਿਰਾਟ ਕੋਹਲੀ ਅਤੇ ਫਿਲ ਸਾਲਟ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦੇ ਪਲੇਠੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨੇ ਅੱਠ ਵਿਕਟਾਂ ’ਤੇ 174 ਦੌੜਾਂ ਬਣਾਈਆਂ। ਬੰਗਲੂਰੂ ਨੇ ਇਹ ਟੀਚਾ 16.2 ਓਵਰਾਂ ਵਿੱਚ 3 ਵਿਕਟਾਂ ’ਤੇ 177 ਦੌੜਾਂ ਬਣਾ ਕੇ ਪੂਰਾ ਕਰ ਲਿਆ। ਬੰਗਲੂਰੂ ਲਈ ਵਿਰਾਟ ਕੋਹਲੀ ਨੇ ਨਾਬਾਦ 59, ਫਿਲ ਸਾਲਟ ਨੇ 56 ਅਤੇ ਕਪਤਾਨ ਰਜਤ ਪਾਟੀਦਾਰ ਨੇ 34 ਦੌੜਾਂ ਦਾ ਯੋਗਦਾਨ ਪਾਇਆ। ਕੋਲਕਾਤਾ ਲਈ ਵੈਭਵ ਅਰੋੜਾ, ਵਰੁਣ ਚੱਕਰਵਰਤੀ ਤੇ ਸੁਨੀਲ ਨਾਰਾਇਣ ਨੇ ਇੱਕ-ਇੱਕ ਵਿਕਟ ਲਈ।

ਇਸ ਤੋਂ ਪਹਿਲਾਂ ਕੋਲਕਾਤਾ ਲਈ ਕਪਤਾਨ ਅਜਿੰਕਆ ਰਹਾਣੇ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ, ਜਦਕਿ ਸੁਨੀਲ ਨਾਰਾਇਣ ਨੇ 44 ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲੂਰੂ ਵੱਲੋਂ ਕਰੁਨਾਲ ਪੰਡਿਆ ਨੇ ਤਿੰਨ, ਜੋੋਸ਼ ਹੇਜ਼ਲਵੁੱਡ ਨੇ ਦੋ, ਜਦਕਿ ਯਸ਼ ਦਿਆਲ, ਰਸਿਖ ਸਲਾਮ, ਤੇ ਸੁਯਾਸ਼ ਸ਼ਰਮਾ ਨੇ ਇੱਕ-ਇੱਕ ਵਿਕਟ ਲਈ। ਭਲਕੇ ਐਤਵਾਰ ਨੂੰ ਆਈਪੀਐੱਲ ਦੇ ਦੋ ਮੁਕਾਬਲੇ ਖੇਡੇ ਜਾਣਗੇ। ਪਹਿਲੇ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰੌਇਲਜ਼, ਜਦਕਿ ਦੂਜੇ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਆਹਮੋ-ਸਾਹਮਣੇ ਹੋਣਗੇ।

Related posts

ਗੈਸ ਦੀ ਕੀਮਤ ਨਿਰਧਾਰਿਤ ਕਰਨ ਦੇ ਢੰਗ ਵਿੱਚ ਹੋਵੇਗਾ ਬਦਲਾਅ; CNG, PNG ਹੋਵੇਗੀ ਸਸਤੀ

Current Updates

ਹੜ੍ਹਾਂ ਦੇ ਅੱਲੇ ਜ਼ਖ਼ਮ: ਸੰਭਾਵੀ ਖਤਰੇ ਦੇ ਚਲਦਿਆਂ ਪਿੰਡ ਵਾਸੀ ਪਹਿਲਾਂ ਤੋਂ ਚੌਕਸ

Current Updates

ਲੁਧਿਆਣਾ ‘ਮੌਤ ਦਾ ਸੌਦਾ’: ਪਤੀ ਨੇ ਮਹਿਲਾ ਮਿੱਤਰ ਨਾਲ ਰਲ ਕੇ ਪਤਨੀ ਦੇ ਕਤਲ ਲਈ ਦਿੱਤੀ ਸੀ ਸੁਪਾਰੀ

Current Updates

Leave a Comment