December 28, 2025
ਖਾਸ ਖ਼ਬਰਰਾਸ਼ਟਰੀਵਪਾਰ

ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ

ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ

ਮੁੰਬਈ: ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨਕਾਰਾਤਮਕ ਨੋਟ ’ਤੇ ਖੁੱਲ੍ਹੇ ਪਰ ਜਲਦੀ ਹੀ ਲਾਭ ਵਿਚ ਵਪਾਰ ਕਰਨ ਲੱਗੇ। 30 ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 252.8 ਅੰਕ ਡਿੱਗ ਕੇ 76,095.26 ’ਤੇ ਆ ਗਿਆ। ਐੱਨਐੱਸਈ ਨਿਫਟੀ 57.85 ਅੰਕ ਡਿੱਗ ਕੇ 23,132.80 ‘ਤੇ ਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਦੋਵੇਂ ਬੈਂਚਮਾਰਕ ਉੱਚ ਪੱਧਰ ’ਤੇ ਕਾਰੋਬਾਰ ਕਰਨ ਲੱਗੇ। ਬੀਐੱਸਈ ਬੈਂਚਮਾਰਕ ਗੇਜ 205.09 ਅੰਕ ਵਧ ਕੇ 76,550.97 ’ਤੇ ਕਾਰੋਬਾਰ ਕਰ ਰਿਹਾ ਸੀ, ਅਤੇ ਨਿਫਟੀ 70.05 ਅੰਕ ਵਧ ਕੇ 23,262.55 ’ਤੇ ਪਹੁੰਚ ਗਿਆ।

ਸੈਂਸੈਕਸ ਪੈਕ ਤੋਂ ਬਜਾਜ ਫਾਈਨੈਂਸ, ਨੇਸਲੇ, ਕੋਟਕ ਮਹਿੰਦਰਾ ਬੈਂਕ, ਐੱਨਟੀਪੀਸੀ, ਮਾਰੂਤੀ, ਪਾਵਰ ਗਰਿੱਡ, ਅਡਾਨੀ ਪੋਰਟਸ, ਟਾਟਾ ਮੋਟਰਜ਼, ਰਿਲਾਇੰਸ ਇੰਡਸਟਰੀਜ਼ ਅਤੇ ਬਜਾਜ ਫਿਨਸਰਵ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ ਇਨਫੋਸਿਸ, ਟਾਈਟਨ, ਐੱਚਸੀਐੱਲ ਟੈੱਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚਡੀਐੱਫਸੀ ਬੈਂਕ, ਇੰਡਸਇੰਡ ਬੈਂਕ, ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ ਅਤੇ ਜ਼ੋਮੈਟੋ ਪਛੜ ਗਏ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਏ। ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 3,239.14 ਕਰੋੜ ਰੁਪਏ ਦੇ ਇਕੁਇਟੀ ਖਰੀਦੇ। ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਵਧ ਕੇ 86.19 ’ਤੇ ਪਹੁੰਚ ਗਿਆ।

Related posts

ਪਾਇਲਟ ਸੁਮਿਤ ਸੱਭਰਵਾਲ ਦੇਹ ਨੂੰ ਅੰਤਿਮ ਰਸਮਾਂ ਲਈ ਮੁੰਬਈ ਲਿਆਂਦਾ

Current Updates

ਵਿਰਾਸਤੀ ਮੇਲੇ ’ਚ ‘ਰੰਗ ਪੰਜਾਬ ਦੇ’ ਫੈਸ਼ਨ ਸ਼ੋਅ

Current Updates

ਐਨਡੀਏ ਨੇ ਉਪ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਦੇ ਅਖ਼ਤਿਆਰ ਮੋਦੀ ਤੇ ਨੱਢਾ ਨੂੰ ਸੌਂਪੇ

Current Updates

Leave a Comment