ਕੇਪ ਕੈਨਵੇਰਲ: ਪਿਛਲੇ 9 ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਤੇ ਬੁੱਚ ਵਿਲਮੋਰ(Butch Wilmore) ਦੀ ਧਰਤੀ ’ਤੇ ਵਾਪਸੀ ਨੂੰ ਲੈ ਕੇ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਦੋਵਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਸਪੇਸਐਕਸ ਦਾ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਵਿਲਮੋਰ ਤੇ ਵਿਲੀਅਮਸ ਨੇ ‘ਸਪੇਸਐਕਸ’ ਵਿਚ ਸਵਾਰ ਹੋ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਅਲਵਿਦਾ ਆਖ ਦਿੱਤੀ ਹੈ। ਸਪੇਸਐਕਸ ਦਾ ਇਹ ਕੈਪਸੂਲ ਭਾਰਤੀ ਸਮੇਂ ਅਨੁਸਾਰ ਸਵੇਰੇ 10:35 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਨਿਕਲਿਆ ਹੈ ਤੇ ਇਸ ਦੇ ਭਲਕੇ (ਬੁੱਧਵਾਰ ਨੂੰ ਵੱਡੇ ਤੜਕੇ) 3:27 ਵਜੇ ਫਲੋਰੀਡਾ ਦੇ ਸਾਹਿਲ ’ਤੇ ਸਮੁੰਦਰ ਵਿਚ ਉਤਰਨ ਦੀ ਉਮੀਦ ਹੈ।
previous post