December 27, 2025
ਖਾਸ ਖ਼ਬਰਰਾਸ਼ਟਰੀ

ਚੰਦਨ ਨੇਗੀ ਨੂੰ ਪੰਜਾਬੀ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ

ਚੰਦਨ ਨੇਗੀ ਨੂੰ ਪੰਜਾਬੀ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ-ਸਾਹਿਤ ਅਕਾਦਮੀ ਵੱਲੋਂ ਅੱਜ ਸਾਲ 2024 ਦਾ ਅਨੁਵਾਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਪੰਜਾਬੀ ਅਨੁਵਾਦ ਲਈ ਚੰਦਨ ਨੇਗੀ, ਹਿੰਦੀ ਲਈ ਪ੍ਰਸਿੱਧ ਆਲੋਚਕ ਮਦਨ ਸੋਨੀ ਤੇ ਅੰਗਰੇਜ਼ੀ ਲਈ ਅਨੀਸੁਰ ਰਹਿਮਾਨ ਸਮੇਤ 21 ਅਨੁਵਾਦਕਾਂ ਦੀ ਚੋਣ ਕੀਤੀ ਗਈ ਹੈ। ਚੰਦਨ ਨੇਗੀ ਨੂੰ ਇਹ ਪੁਰਸਕਾਰ ਪੁਸਤਕ ‘ਤੇਰੇ ਲਈ’ ਵਾਸਤੇ ਦਿੱਤਾ ਗਿਆ ਹੈ। ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਅਕਾਦਮੀ ਦੇ ਕਾਰਜਕਾਰੀ ਮੰਡਲ ਦੀ ਮੀਟਿੰਗ ’ਚ ਅੱਜ 21 ਅਨੁਵਾਦਕਾਂ ਦੇ ਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ 2024 ਲਈ ਮਨਜ਼ੂਰੀ ਦਿੱਤੀ ਗਈ ਹੈ। ਅਕਾਦਮੀ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਪੰਜਾਬੀ ’ਚ ਅਨੁਵਾਦ ਲਈ ਚੰਦਨ ਨੇਗੀ ਦੀ ਪੁਸਤਕ ‘ਤੇਰੇ ਲਈ’ ਦੀ ਚੋਣ ਕੀਤੀ ਗਈ ਹੈ। ਹਿੰਦੀ ਦਾ ਪੁਰਸਕਾਰ ਮਦਨ ਸੋਨੀ ਨੂੰ ਯਸ਼ੋਦਰਾ ਡਾਲਮੀਆ ਦੀ ਆਧੁਨਿਕ ਭਾਰਤੀ ਕਲਾਕਾਰ ਸੱਯਦ ਹੈਦਰਾ ਰਜ਼ਾ ਦੇ ਜੀਵਨ ’ਤੇ ਲਿਖੀ ਅੰਗਰੇਜ਼ੀ ਪੁਸਤਕ ਦੇ ਹਿੰਦੀ ਅਨੁਵਾਦ ਲਈ ਦਿੱਤਾ ਗਿਆ ਹੈ। ਅੰਗਰੇਜ਼ੀ ’ਚ ਇਹ ਪੁਰਸਕਾਰ ਅਨੀਸੁਰ ਰਹਿਮਾਨ ਵੱਲੋਂ ਅਨੁਵਾਦਤ ਪੁਸਤਕ ‘ਹਜ਼ਾਰੋਂ ਖਵਾਹਿਸ਼ੇਂ ਐਸੀ’ (ਦਿਵੰਡਰਫੁਲ ਵਰਲਡ ਆਫ ਉਰਦੂ ਗਜ਼ਲਜ਼) ਨੂੰ ਦਿੱਤਾ ਗਿਆ ਹੈ।

Related posts

ਭਾਖੜਾ ਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ; ਅੱਜ ਛੱਡਿਆ ਜਾਵੇਗਾ ਹੋਰ ਪਾਣੀ

Current Updates

ਮੁੱਖ ਮੰਤਰੀ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ਰੇਤਾ ਤੇ ਬਜਰੀ ਦੀਆਂ ਕੀਮਤਾਂ ਹੋਰ ਘਟਾਉਣ ਲਈ ਰਾਹ ਪੱਧਰਾ

Current Updates

ਬੈਟਮੈਨ ਫਾਰਐਵਰ ਤੇ ਟੌਪ ਗਨ ਦੇ ਅਦਾਕਾਰ ਵੈਲ ਕਿਲਮਰ ਦਾ ਦੇਹਾਂਤ

Current Updates

Leave a Comment