September 30, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਫਿਲਮ ਨਾ ਚੱਲਣ ’ਤੇ ਦੋ ਹਫ਼ਤੇ ਉਦਾਸ ਰਹਿੰਦਾ ਹਾਂ: ਆਮਿਰ

ਫਿਲਮ ਨਾ ਚੱਲਣ ’ਤੇ ਦੋ ਹਫ਼ਤੇ ਉਦਾਸ ਰਹਿੰਦਾ ਹਾਂ: ਆਮਿਰ

ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਕਿਹਾ ਕਿ ਜਦੋਂ ਉਸ ਦੀ ਕੋਈ ਫਿਲਮ ਹਿੱਟ ਨਹੀਂ ਹੁੰਦੀ ਤਾਂ ਉਹ ਲਗਪਗ ਦੋ ਹਫਤਿਆਂ ਤੱਕ ਉਦਾਸ ਰਹਿੰਦਾ ਹੈ। ਏਬੀਪੀ ਨੈੱਟਵਰਕ ਦੇ ਇੱਕ ਪ੍ਰੋਗਰਾਮ ਵਿੱਚ ਅਦਾਕਾਰ ਨੇ ਕਿਹਾ ਕਿ ਉਹ ਅਸਫਲਤਾਵਾਂ ਦੀ ਕਦਰ ਕਰਦਾ ਹੈ ਕਿਉਂਕਿ ਇਹ ਉਸ ਨੂੰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਸ ਨੇ ਕਿਹਾ, ‘ਜਦੋਂ ਮੇਰੀਆਂ ਫਿਲਮਾਂ ਹਿੱਟ ਨਹੀਂ ਹੁੰਦੀਆਂ ਤਾਂ ਮੈਂ ਉਦਾਸ ਹੋ ਜਾਂਦਾ ਹਾਂ। ਮੈਂ ਭਾਵੁਕ ਹੋ ਜਾਂਦਾ ਹਾਂ ਅਤੇ ਦੋ-ਤਿੰਨ ਹਫ਼ਤਿਆਂ ਤੱਕ ਬਹੁਤ ਰੋਂਦਾ ਹਾਂ। ਬਾਅਦ ਵਿੱਚ ਮੈਂ ਆਪਣੀ ਟੀਮ ਨਾਲ ਬੈਠਦਾ ਹਾਂ ਅਤੇ ਸੋਚਦਾ ਹਾਂ ਕਿ ਫਿਲਮ ਵਿੱਚ ਕੀ ਗਲਤ ਹੋਇਆ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਰਸ਼ਕਾਂ ਨੇ ਫਿਲਮ ਬਾਰੇ ਕੀ ਕਿਹਾ, ਤਾਂ ਜੋ ਅਸੀਂ ਆਪਣੀਆਂ ਗਲਤੀਆਂ ਨਾ ਦੁਹਰਾਈਏ। ਮੈਂ ਆਪਣੀਆਂ ਅਸਫਲਤਾਵਾਂ ਦੀ ਕਦਰ ਕਰਦਾ ਹਾਂ।’ ਉਸ ਨੇ ਕਿਹਾ, ‘ਇਕ ਵਾਰ ਜਦੋਂ ਮੈਂ ਇਸ ਪ੍ਰਕਿਰਿਆ ’ਚੋਂ ਲੰਘ ਜਾਂਦਾ ਹਾਂ ਤਾਂ ਮੈਂ ਉਤਸ਼ਾਹ ਨਾਲ ਆਪਣੀਆਂ ਆਉਣ ਵਾਲੀਆਂ ਫਿਲਮਾਂ ’ਤੇ ਕੰਮ ਕਰਨ ਲੱਗ ਜਾਂਦਾ ਹਾਂ। ਆਪਣੀਆਂ ਅਸਫਲਤਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ।’

Related posts

ਕਾਰਜਕਾਰੀ ਡੀ.ਜੀ.ਪੀ. ਸਿਸਟਮ ’ਤੇ ਸੁਪਰੀਮ ਕੋਰਟ ਦੀ ਸਖ਼ਤੀ

Current Updates

ਅਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ

Current Updates

ਯੂਪੀ: ਬੁਲੰਦਸ਼ਹਿਰ ਵਿੱਚ ਅਣਵਿਆਹੇ ਜੋੜੇ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

Current Updates

Leave a Comment