ਓਂਟਾਰੀਓ: ਪੰਜਾਬੀ ਗਾਇਕ ਕਰਨ ਔਜਲਾ ਅਮਰੀਕੀ ਪੌਪ ਸੁਪਰਸਟਾਰ ਵਨ ਰਿਪਬਲਿਕ ਗਰੁੱਪ ਨਾਲ ਗੀਤ ਗਾਏਗਾ। ਅਮਰੀਕੀ ਪੌਪ ਸਟਾਰ ਗਰੁੱਪ ਦੇ ਇਸ ਸਿੰਗਲ ਗੀਤ ‘ਟੈੱਲ ਮੀਂ’ ਦਾ ਸੰਗੀਤ ਇੱਕੀ ਨੇ ਦਿੱਤਾ ਹੈ। ਇੱਕੀ ਇਸ ਤੋਂ ਪਹਿਲਾਂ ਕਰਨ ਔਜਲਾ ਦੇ ਗੀਤ ‘ਸੌਫਟਲੀ’ ਤੇ ‘ਜੀ ਨ੍ਹੀਂ ਲੱਗਦਾ’ ਦਾ ਸੰਗਤ ਤਿਆਰ ਕਰ ਚੁੱਕਾ ਹੈ। ਇਹ ਖ਼ਬਰ ਗਾਇਕ ਔਜਲਾ ਦੇ ਵਾਰਨਰ ਮਿਊਜ਼ਿਕ ਕੈਨੇਡਾ ਅਤੇ ਵਾਰਨਰ ਮਿਊਜ਼ਿਕ ਇੰਡੀਆ ਨਾਲ ਕੀਤੇ ਆਲਮੀ ਰਿਕਾਰਡਿੰਗ ਸਮਝੌਤੇ ਮਗਰੋਂ ਆਈ ਹੈ। ਔਜਲਾ ਨੇ ਕਿਹਾ ਵਨ ਰਿਪਬਲਿਕ ਗਰੁੱਪ ਨਾਲ ਕੰਮ ਕਰਨਾ ਉਸ ਦਾ ਸੁਫ਼ਨਾ ਸੀ। ਉਸ ਨੇ ਕਿਹਾ ਕਿ ਇਹ ਡੀਲ ਉਸ ਲਈ ਬਹੁਤ ਅਹਿਮੀਅਤ ਰੱਖਦੀ ਹੈ ਤੇ ਇਹ ਖ਼ਬਰ ਸਾਂਝੀ ਕਰਦਿਆਂ ਉਸ ਨੂੰ ਖ਼ੁਸ਼ੀ ਹੋ ਰਹੀ ਹੈ। ਗਾਇਕ ਨੇ ਆਸ ਪ੍ਰਗਟਾਈ ਕਿ ਉਸ ਦੇ ਪ੍ਰਸ਼ੰਸਕਾਂ ਨੂੰ ਇਹ ਗੀਤ ਪਸੰਦ ਆਵੇਗਾ। ਇਸ ਬਾਰੇ ਗੱਲਬਾਤ ਕਰਦਿਆਂ ਵਨ ਰਿਪਬਲਿਕ ਦੇ ਰਿਆਨ ਟੈਡਰ ਨੇ ਕਿਹਾ ਕਿ ਉਹ ਇਸ ਬਾਰੇ ਕਾਫ਼ੀ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਉਸ ਨੂੰ ਭਾਰਤੀ ਸੰਗੀਤ ਲਈ ਉਦੋਂ ਤੋਂ ਹੀ ਖ਼ਾਸ ਖਿੱਚ ਮਹਿਸੂਸ ਹੋਈ ਜਦੋਂ ਉਨ੍ਹਾਂ ਦੇ ਗਰੁੱਪ ਨੇ ਇੱਥੇ ਪਹਿਲਾ ਸ਼ੋਅ ਕੀਤਾ ਸੀ। ਇਹ ਗੀਤ 27 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।
previous post