ਯੂਰਪ-ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਯੂਰਪ ਦੇ ਹਥਿਆਰਬੰਦ ਬਲਾਂ’ ਦਾ ਗਠਨ ਕੀਤਾ ਜਾਵੇ। ਜ਼ੈਲੇਂਸਕੀ ਨੇ ਨਾਲ ਹੀ ਇਹ ਵੀ ਕਿਹਾ ਕਿ ਰੂਸ ਖ਼ਿਲਾਫ਼ ਉਨ੍ਹਾਂ ਦੇ ਦੇਸ਼ ਦੀ ਜੰਗ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਵਾਸਤੇ ਆਧਾਰ ਪਹਿਲਾਂ ਤੋਂ ਹੀ ਮੌਜੂਦ ਹੈ। ਯੂਕਰੇਨ ਦੇ ਆਗੂ ਨੇ ਕਿਹਾ ਕਿ ਯੂਰੋਪ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦਾ ਹੈ ਕਿ ਅਮਰੀਕਾ, ਯੂਰੋਪ ਨੂੰ ਉਨ੍ਹਾਂ ਮੁੱਦਿਆਂ ’ਤੇ ‘ਨਾ’ ਕਹਿ ਸਕਦਾ ਹੈ ਜੋ ਉਸ ਲਈ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਕਈ ਆਗੂ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਯੂਰਪ ਨੂੰ ਆਪਣੀ ਫੌਜ ਦੀ ਲੋੜ ਹੈ। ਜ਼ੈਲੇਂਸਕੀ ਨੇ ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਕਿਹਾ, ‘‘ਮੈਨੂੰ ਅਸਲੀਅਤ ਵਿੱਚ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਯੂਰਪ ਦੇ ਹਥਿਆਰਬੰਦ ਬਲਾਂ ਦਾ ਗਠਨ ਕੀਤਾ ਜਾਵੇ।