October 2, 2026
ਖਾਸ ਖ਼ਬਰਰਾਸ਼ਟਰੀ

ਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਦੇਹਾਂਤ

ਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਦੇਹਾਂਤ

ਲਖਨਊ-ਅਯੁੁੱਧਿਆ ਵਿਚ ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ (85) ਦਾ ਅੱਜ ਇਥੇ ਹਸਪਤਾਲ ਵਿਚ ਦੇਹਾਂਤ ਹੋ ਗਿਆ।ਦਾਸ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਦਿਮਾਗੀ ਸਟ੍ਰੋਕ ਮਗਰੋਂ ਸੰਜੈ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SGPGI) ਵਿਚ ਦਾਖ਼ਲ ਕਰਵਾਇਆ ਗਿਆ ਸੀ।ਹਸਪਤਾਲ ਨੇ ਇਕ ਬਿਆਨ ਵਿਚ ਕਿਹਾ, ‘‘ਰਾਮ ਮੰਦਰ ਅਯੁੱਧਿਆ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਜੀ ਨੇ ਅੱਜ ਆਖਰੀ ਸਾਹ ਲਏ। ਉਨ੍ਹਾਂ ਨੂੰ ਦਿਮਾਗੀ ਸਟ੍ਰੋਕ ਮਗਰੋਂ 3 ਫਰਵਰੀ ਨੂੰ ਗੰਭੀਰ ਹਾਲਤ ਵਿਚ ਨਿਊਰੋਲੋਜੀ ਵਿਭਾਗ ਦੇ ਐੱਚਡੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ।’’ਦਾਸ 20 ਸਾਲ ਦੀ ਉਮਰ ਤੋਂ ਮੁੱਖ ਪੁਜਾਰੀ ਹਨ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਮੌਕੇ ਵੀ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਸਨ।

Related posts

ਸਾਡੀ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਅੱਜ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ‘ਚ ਨੰਬਰ ਇਕ ਸੂਬਾ

Current Updates

ਗੰਨੇ ਦਾ ਭਾਅ ਵਧਾ ਕੇ 416 ਰੁਪਏ ਕੀਤਾ

Current Updates

ਕੰਗਨਾ ਵੱਲੋਂ ਪ੍ਰਿਯੰਕਾ ਤੇ ਗਾਂਧੀ ਪਰਿਵਾਰ ਨੂੰ ‘ਐਮਰਜੈਂਸੀ’ ਦੇਖਣ ਦਾ ਸੱਦਾ

Current Updates

Leave a Comment