April 9, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

‘ਪਰੀਕਸ਼ਾ ਪੇ ਚਰਚਾ’: ਮੈਂ ਵੀ ਗਣਿਤ ’ਚ ਕਮਜ਼ੋਰ ਸੀ: ਦੀਪਿਕਾ ਪਾਦੂਕੋਣ

‘ਪਰੀਕਸ਼ਾ ਪੇ ਚਰਚਾ’: ਮੈਂ ਵੀ ਗਣਿਤ ’ਚ ਕਮਜ਼ੋਰ ਸੀ: ਦੀਪਿਕਾ ਪਾਦੂਕੋਣ

ਨਵੀਂ ਦਿੱਲੀ-ਬੌਲੀਵੁੱਡ ਸੁਪਰਸਟਾਰ Deepika Padukoneਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ Pariksha Pe Charcha ਪ੍ਰੋਗਰਾਮ ਦੌਰਾਨ ਆਪਣੇ ਬਚਪਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਸ਼ਰਾਰਤੀ ਸੀ, ਜੋ ਇਕ ਸੋਫੇ ਤੋਂ ਦੂਜੇ ’ਤੇ ਛਾਲਾਂ ਮਾਰਦੀ ਸੀ। ਅਦਾਕਾਰਾ ਨੇ ਕਿਹਾ ਕਿ ਉਹ ਗਣਿਤ ਵਿਚ ਬਹੁਤ ਕਮਜ਼ੋਰ ਸੀ।

ਪਾਦੂਕੋਣ ਨੇ ਐਕਸ ’ਤੇ ਆਪਣੇ ਅਧਿਕਾਰਤ ਪੇਜ ’ਤੇ ਵਿਦਿਆਰਥੀ ਦਿਨਾਂ ਨੂੰ ਯਾਦ ਕਰਦਿਆਂ ਕਈ ਖੁਲਾਸੇ ਕੀਤੇ। ਪਾਦੂਕੋਣ ਨੇ ਕਿਹਾ ਕਿ ਉਸ ਨੂੰ 2014 ਵਿੱਚ ਕਲੀਨਿਕਲ ਡਿਪਰੈਸ਼ਨ ਦਾ ਪਤਾ ਲੱਗਿਆ ਸੀ।

Pariksha Pe Charcha ਐਪੀਸੋਡ, ਜੋ ਬੁੱਧਵਾਰ ਨੂੰ ਸਵੇਰੇ 10 ਵਜੇ ਪ੍ਰਸਾਰਿਤ ਹੋਵੇਗਾ, ਵਿਚ ਪਾਦੂਕੋਨ ਨੇ ਕਿਹਾ, ‘‘ਬਚਪਨ ਵਿਚ ਮੈਂ ਬਹੁਤ ਸ਼ਰਾਰਤੀ ਸੀ। ਮੈਂ ਸੋਫੇ ਤੇ ਕੁਰਸੀਆਂ ’ਤੇ ਚੜ੍ਹ ਜਾਣਾ ਤੇ ਛਾਲਾਂ ਮਾਰਨੀਆਂ। ਕਈ ਵਾਰ ਸਾਡੇ ’ਤੇ ਬਹੁਤ ਦਬਾਅ ਹੁੰਦਾ ਸੀ। ਮੈਂ ਗਣਿਤ ਵਿਚ ਕਮਜ਼ੋਰ ਸੀ ਤੇ ਅੱਜ ਵੀ ਹਾਂ।’’

ਅਦਾਕਾਰਾ ਨੇ ਕਿਹਾ, ‘‘ਹਮੇਸ਼ਾ ਖ਼ੁਦ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕਰੋ ਭਾਵੇਂ ਇਹ ਤੁਹਾਡੇ ਦੋਸਤਾਂ, ਪਰਿਵਾਰ, ਮਾਪਿਆਂ, ਅਧਿਆਪਕਾਂ ਨਾਲ ਹੋਵੇ, ਡਾਇਰੀ ਲਿਖਣਾ ਖ਼ੁਦ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਤਰੀਕਾ ਹੈ। ਮੈਂ ਬੱਸ ਕੰਮ ਕਰਦੀ ਰਹੀ ਅਤੇ ਇੱਕ ਦਿਨ ਮੈਂ ਬੇਹੋਸ਼ ਹੋ ਗਈ ਅਤੇ ਕੁਝ ਦਿਨਾਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਡਿਪਰੈਸ਼ਨ ਹੈ….।’’

ਪਾਦੂਕੋਣ ਨੇ ਕਿਹਾ, ‘‘ਮੈਂ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਜਿਨ੍ਹਾਂ ਨੇ ਇਹ ਮੰਚ ਦਿੱਤਾ।’’

Related posts

ਚੈਂਪੀਅਨਜ਼ ਟਰਾਫੀ: ਸਮਾਪਤੀ ਸਮਾਗਮ ’ਚ ਪੀਸੀਬੀ ਦਾ ਕੋਈ ਨੁਮਾਇੰਦਾ ਨਾ ਸੱਦਣ ’ਤੇ ਵਿਵਾਦ

Current Updates

ਜਾਸੂਸੀ ਦੇ ਦੋਸ਼ਾਂ ਤੋਂ ‘ਬਾਇੱਜ਼ਤ ਬਰੀ’ ਹੋਇਆ ਵਿਅਕਤੀ ਬਣੇਗਾ ਜੱਜ

Current Updates

ਦਾ ਕੇਰਲ ਸਟੋਰੀ ਦੀ ਕਮਾਈ 50 ਕਰੋੜ ਦੇ ਨੇੜੇ ਪੁੱਜੀ

Current Updates

Leave a Comment