September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਟੈੈਕਸ ਜੰਗ: ਟਰੰਪ ਨੇ ਟਰੂਡੋ ਤੇ ਸ਼ੀਨਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ

ਟੈੈਕਸ ਜੰਗ: ਟਰੰਪ ਨੇ ਟਰੂਡੋ ਤੇ ਸ਼ੀਨਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ

ਵੈਨਕੂਵਰ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਟੈਕਸ ਲਾਉਣ ਤੋਂ ਇਕ ਦਿਨ ਮਗਰੋਂ ਵਪਾਰਕ ਜੰਗ ਛਿੜਨ ਦੇ ਖ਼ਦਸ਼ਿਆਂ ਦਰਮਿਆਨ ਮਸਲੇ ਨੂੰ ਠੰਢਾ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਨ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਟੈਕਸ ਦੀ ਥਾਂ ਦੋਵਾਂ ਮੁਲਕਾਂ ਤੋਂ ਅਮਰੀਕਾ ਨਾਲ ਲਗਦੀ ਸਰਹੱਦ ਦੀ ਸੁਰੱਖਿਆ ਦਾ ਵਾਅਦਾ ਲੈ ਕੇ ਟੈਕਸ ਜੰਗ ਕਾਰਨ ਤਿੰਨਾਂ ਦੇਸ਼ਾਂ ਸਮੇਤ ਆਲਮੀ ਪੱਧਰ ’ਤੇ ਵਧੀ ਵਪਾਰਕ ਬੇਚੈਨੀ ਨੂੰ ਘਟਾਉਣ ਦਾ ਯਤਨ ਕਰਨਗੇ। ਦੂਜੇ ਪਾਸੇ ਟੈਕਸ ਦੇ ਰੋਸ ਵਜੋਂ ਕੈਨੇਡਾ ਦੇ ਠੇਕਿਆਂ ਤੋਂ ਅਮਰੀਕੀ ਸ਼ਰਾਬ ਦੇ ਬਰਾਂਡ ਗਾਇਬ ਹੋ ਗਏ ਹਨ।ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਉਦਯੋਗਪਤੀਆਂ ਨੂੰ ਦਿਲਾਸਾ ਦੇਣ ਲਈ ਸੋਸ਼ਲ ਮੀਡੀਆ ’ਤੇ ਕੁਝ ਸੁਨੇਹੇ ਭੇਜੇ ਹਨ। ਉਨ੍ਹਾਂ ਇਕ ਸੁਨੇਹੇ ਵਿਚ ਲਿਖਿਆ ਕਿ ਟੈਰਿਫ ਦੀ ਸ਼ੁਰੂਆਤ ਦਰਦ ਵਾਲੀ ਹੋ ਸਕਦੀ ਹੈ, ਪਰ ਇਸ ਦਰਦ ਨੂੰ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਯਤਨ ਵਜੋਂ ਵੇਖਿਆ ਤੇ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਉਦਯੋਗਪਤੀਆਂ ਉੱਤੇ ਹਾਲਾਂਕਿ ਰਾਸ਼ਟਰਪਤੀ ਦੇ ਇਸ ਦਿਲਾਸੇ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਉਹ ਇਸ ਨੂੰ ਰਾਸ਼ਟਰਪਤੀ ਦੇ ਅੜੀਅਲ ਸੁਭਾਅ ਵਜੋਂ ਵੇਖ ਰਹੇ ਹਨ।

ਅਮਰੀਕੀ ਟੈਰਿਫ ਦਾ ਸੇਕ ਪਨਾਮਾ ਪੁੱਜਾ-ਟਰੰਪ ਵੱਲੋਂ ਲਾਏ ਟੈਰਿਫ ਦਾ ਸੇਕ ਕੇਂਦਰੀ ਅਮਰੀਕਾ ਦੇ ਮੁਲਕ ਪਨਾਮਾ ਤੱਕ ਜਾ ਪਹੁੰਚ ਗਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਪਨਾਮਾ ਦੇ ਰਾਸ਼ਟਰਪਤੀ ਜੋਇ ਰੌਇ ਮੋਲੀਨੋ ਨੂੰ ਪਨਾਮਾ ਨਹਿਰ ਤੋਂ ਚੀਨ ਦੇ ਦਖਲ ਤੇ ਪ੍ਰਭਾਵ ਨੂੰ ਘਟਾਉਣ ਲਈ ਕਹਿਣਾ ਉੱਥੋਂ ਦੇ ਲੋਕਾਂ ਨੂੰ ਬੁਰਾ ਲੱਗਾ ਹੈ। ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਬਣਾਈ ਨਹਿਰ ਉੱਤੇ ਕਿਸੇ ਹੋਰ ਦੇਸ਼ ਦੇ ਗਲਬੇ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਮੋਲੀਨੋ ਨੇ ਹਾਲਾਂਕਿ ਇਸ ਦੇ ਜਵਾਬ ਵਿਚ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ 1999 ਦੇ ਸਮਝੌਤੇ ਦੀ ਪਾਲਣਾ ਦੇ ਪਾਬੰਦ ਹਨ ਤੇ ਉਸ ਨੂੰ ਹੀ ਨਵਿਆਇਆ ਜਾਵੇਗਾ। ਅਮਰੀਕਾ ਦੀ ਧਮਕੀ ਤੋਂ ਬਾਅਦ ਸੈਂਕੜੇ ਲੋਕਾਂ ਨੇ ਪਨਾਮਾ ਦੀਆਂ ਸੜਕਾਂ ’ਤੇ ਆ ਕੇ ਅਮਰੀਕੀ ਝੰਡੇ ਸਾੜੇ।

Related posts

ਨਾਗੇਸ਼ਵਰ ਰਾਓ ਹੋਣਗੇ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

Current Updates

ਭਿੰਡਰ ਖੁਰਦ ’ਚ ਕਾਂਗਰਸ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ

Current Updates

ਕੈਪਸ ਕੈਫੇ ਗੋਲੀਬਾਰੀ: ਹਰ ਘਟਨਾ ਤੋਂ ਬਾਅਦ ਸਾਨੂੰ ਵੱਡੀ ਓਪਨਿੰਗ ਮਿਲੀ: ਕਪਿਲ ਸ਼ਰਮਾ

Current Updates

Leave a Comment