April 9, 2025
ਖਾਸ ਖ਼ਬਰਰਾਸ਼ਟਰੀਵਪਾਰ

ਆਈਟੀ ਸ਼ੇਅਰਾਂ ਦੀ ਖਰੀਦਦਾਰੀ ਅਤੇ ਮਜ਼ਬੂਤ ​​ਰੁਝਾਨ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ, ਨਿਫ਼ਟੀ ਵਧੇ

ਆਈਟੀ ਸ਼ੇਅਰਾਂ ਦੀ ਖਰੀਦਦਾਰੀ ਅਤੇ ਮਜ਼ਬੂਤ ​​ਰੁਝਾਨ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ, ਨਿਫ਼ਟੀ ਵਧੇ

ਮੁੰਬਈ-ਕੋਮਾਂਤਰੀ ਪੱਧਰ ’ਤੇ ਤੇਜ਼ੀ ਅਤੇ ਆਈਟੀ ਸ਼ੇਅਰਾਂ ਵਿੱਚ ਖਰੀਦਦਾਰੀ ਦੇ ਵਿਚਕਾਰ ਸ਼ੇਅਰ ਮਾਰਕੀਟ ਦੇ ਬੈਂਚਮਾਰਕ ਸੂਚਕਾਂ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅੱਗੇ ਵਧੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 355.87 ਅੰਕ ਵਧ ਕੇ 76,257.28 ’ਤੇ ਪਹੁੰਚ ਗਿਆ। NSE ਨਿਫਟੀ 92.8 ਅੰਕ ਚੜ੍ਹ ਕੇ 23,050.05 ’ਤੇ ਸੀ। 30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ਤੋਂ ਇਨਫੋਸਿਸ, ਜ਼ੋਮੈਟੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਟੈੱਕ ਮਹਿੰਦਰਾ, ਐਚਸੀਐਲ ਟੈਕ, ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਕੋਟਕ ਮਹਿੰਦਰਾ ਬੈਂਕ ਸਭ ਤੋਂ ਵੱਧ ਲਾਭਕਾਰੀ ਸਨ।

ਹਿੰਦੁਸਤਾਨ ਯੂਨੀਲੀਵਰ, ਨੇਸਲੇ, ਆਈਟੀਸੀ ਅਤੇ ਏਸ਼ੀਅਨ ਪੇਂਟਸ ਪਛੜ ਗਏ। ਏਸ਼ੀਆਈ ਬਾਜ਼ਾਰਾਂ ‘ਚ ਸਿਓਲ ਅਤੇ ਟੋਕੀਓ ਸਕਾਰਾਤਮਕ ਖੇਤਰ ’ਚ ਕਾਰੋਬਾਰ ਕਰ ਰਹੇ ਸਨ। ਉਧਰ ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਛੁੱਟੀਆਂ ਕਾਰਨ ਬੰਦ ਰਹੇ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ।

Related posts

ਛੇਤੀ ਹੀ ਕੰਮ ’ਤੇ ਆਵਾਂਗੀ: ਰਸ਼ਮਿਕਾ ਮੰਦਾਨਾ

Current Updates

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

Current Updates

ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

Current Updates

Leave a Comment