October 28, 2026
ਖਾਸ ਖ਼ਬਰਰਾਸ਼ਟਰੀ

ਉੱਤਰਾਖੰਡ: ਬੱਸ ਖੱਡ ਵਿੱਚ ਡਿੱਗਣ ਕਾਰਨ ਚਾਰ ਹਲਾਕ

ਉੱਤਰਾਖੰਡ: ਬੱਸ ਖੱਡ ਵਿੱਚ ਡਿੱਗਣ ਕਾਰਨ ਚਾਰ ਹਲਾਕ

ਨੈਨੀਤਾਲ- ਇੱਥੇ ਭੀਮਤਾਲ ਸਾਲਦੀ ਵਿੱਚ ਰੋਡਵੇਜ਼ ਬੱਸ 1,500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮਹਿਲਾ ਅਤੇ ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਕੁਮਾਉਂ ਦੇ ਕਮਿਸ਼ਨਰ ਦੀਪਕ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਣੇ 27 ਵਿਅਕਤੀ ਸਵਾਰ ਹਨ। ਇਹ ਬੱਸ ਪਿਥੌਰਾਗੜ੍ਹ ਤੋਂ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ। ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਲਦਵਾਨੀ ਦੇ ਸੁਸ਼ੀਲਾ ਤਿਵਾੜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿ ਜ਼ਿਆਦਾਤਰ ਜ਼ਖ਼ਮੀ ਜਨਰਲ ਵਾਰਡ ਵਿੱਚ ਹਨ ਪਰ ਕਈਆਂ ਨੂੰ ਆਈਸੀਯੂ ਵਿੱਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ।

ਭੋਵਾਲੀ ਦੇ ਸਰਕਲ ਅਧਿਕਾਰੀ ਸੁਮਿਤ ਪਾਂਡੇ ਨੇ ਦੱਸਿਆ ਕਿ ਬੱਸ 1,500 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਜ਼ਖਮੀਆਂ ਨੂੰ ਪਹਿਲਾਂ ਭੀਮਤਾਲ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਹੋਰ ਹਸਪਤਾਲਾਂ ਲਈ ਰੈਫਰ ਕੀਤਾ ਗਿਆ। ਇਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ।

Related posts

ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

Current Updates

Rashmika Mandanna ਦੇ ਹਿੰਦੀ ਬੋਲਣ ਦੇ ਅੰਦਾਜ਼ ਦੇ ਬਚਾਅ ’ਚ ਆਏ ਜਾਵੇਦ ਅਖ਼ਤਰ; ‘ਭਾਸ਼ਾਈ ਹੰਕਾਰ’ ਦੀ ਕੀਤੀ ਆਲੋਚਨਾ

Current Updates

ਸਟਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁਛਾਲ ਦੇ ਵਿਆਹ ਦੀਆਂ ਕਿਆਸਰਾਈਆਂ ਤੇਜ਼

Current Updates

Leave a Comment